ਸਟਾਫ ਰਿਪੋਰਟਰ, ਅੰਮਿ੍ਤਸਰ : ਭਾਰਤ ਦੇ ਮਹਾਨ ਸਪੂਤ ਮਹਾਤਮਾ ਗਾਂਧੀ ਜੀ ਤੇ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੇ ਜਨਮ ਦਿਹਾੜੇ 'ਤੇ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਦੀ ਸੰਸਥਾਪਕ ਰਾਸ਼ਟਰਪਤੀ ਪੁਰਸਕਾਰ ਪ੍ਰਰਾਪਤ ਡਾ. ਸਵਰਾਜ ਗਰੋਵਰ, ਗੋਲਡਨ ਐਡਵਾਂਸ ਥੇਰੇਪੀ ਕਲੀਨਿਕ ਦੀ ਨਿਰਦੇਸ਼ਕ ਡਾ. ਮਨੀਸ਼ਾ ਉਤਮ ਸੋਈ ਤੇ ਯੂਪੀ ਕਲਿਆਣ ਪ੍ਰਰੀਸ਼ਦ ਦੇ ਜਨਰਲ ਸੈਕਟਰੀ ਰਾਮਭਵਨ ਗੋਸਵਾਮੀ ਦੀ ਅਗਵਾਈ ਹੇਠ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਤੇਜ ਦਰਦਾ ਨਾਲ ਪੀੜਤ 150 ਤੋਂ ਜ਼ਿਆਦਾ ਮਰੀਜ਼ਾਂ ਦਾ ਚੈੱਕਅਪ ਡਾ. ਮਨੀਸ਼ਾ ਉਤਮ ਸੋਈ ਅਤੇ ਉਸ ਦੀ ਟੀਮ ਨੇ ਕੀਤਾ। ਕੈਂਪ ਦਾ ਉਦਘਾਟਨ ਸਮਾਜ ਸੇਵੀ ਅਸ਼ੋਕ ਕਪੂਰ ਨੇ ਕੀਤਾ। ਉਨਾਂ੍ਹ ਕਿਹਾ ਕਿ ਸਿਹਤ ਕੈਂਪ ਸਮਾਜ ਦੇ ਲਈ ਇਕ ਵਰਦਾਨ ਹੈ। ਸਿਹਤ ਕੈਂਪ ਜੋੜਾ ਦੇ ਦਰਦਾਂ ਨਾਲ ਦੁਖੀ ਰੋਗੀਆਂ ਦੇ ਲਈ ਵਰਦਾਨ ਹੈ। ਡਾ. ਮਨੀਸ਼ਾ ਨੇ ਕਿਹਾ ਕਿ ਸਾਇਟੀਕਾ, ਆੱਸਟੋ ਆਰਥਰਾਟਿਸ, ਬੇ੍ਨ ਸਟੋ੍ਕ, ਸੇਰੇਬਰਲ ਪਾਲਸੀ, ਨਯੂਰੋਪੇਥੀ, ਫੋ੍ਜ਼ਨ ਸ਼ੋਲਡਰ, ਸਰਵਾਇਕਲ, ਡਿਪ੍ਰਰੈਸ਼ਨ, ਮਾਈਗੇ੍ਨ, ਐਸੀਡੀਟੀ ਅਤੇ ਹੋਰ ਕਈ ਖਤਰਨਾਕ ਰੋਗਾ ਦਾ ਇਲਾਜ ਬਿਨਾਂ ਆਪੇ੍ਸ਼ਨ ਗਰੰਟੀ ਨਾਲ ਹੁੰਦਾ ਹੈ। ਡਾ. ਸਵਰਾਜ ਗਰੋਵਰ ਨੇ ਇਸ ਕਲੀਨਿਕ ਵਿਚ ਖੁਦ ਆਪਣੇ ਗੋਡਿਆਂ ਦੇ ਦਰਦਾਂ ਦੇ ਠੀਕ ਹੋਣ ਬਾਰੇ ਕਿਹਾ। ਅਸ਼ੋਕ ਕਪੂਰ ਨੂੰ ਉਨਾਂ੍ਹ ਵੱਲੋਂ ਜ਼ਿੰਦਗੀ ਭਰ ਕੀਤੇ ਗਏ ਚੰਗੇ ਕੰਮਾ ਲਈ 'ਪ੍ਰਰਾਈਡ ਆਫ ਇੰਡੀਆ' ਅਤੇ ਡਾ. ਮਨੀਸ਼ਾ ਉਤਮ ਸੋਈ ਨੂੰ ਐਕਸੀਲੈਂਸ ਇਨ ਸਰਵਿਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕੈਂਪ ਵਿਚ ਸਮਾਜ ਸੇਵੀ ਦੇਸ਼ਬੰਧੁ ਧੀਮਾਨ, ਨਿਸ਼ਕਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਵਿਜੇ ਮਹਾਜਨ, ਸਮਾਜ ਸੇਵੀ ਅਵਨ ਪ੍ਰਰਾਸ਼ਰ, ਰਮਨ ਮਲਹੋਤਰਾ, ਰਾਜੇਸ਼ ਕੌਂਡਲ, ਉਮੇਸ਼ ਕੁਮਾਰ, ਐਡਵੋਕੇਟ ਡੀਵੀ ਗੁਪਤਾ, ਕ੍ਰਤਿਕ, ਡਾ. ਐੱਸਐੱਸ ਸਯਾਲ, ਸਮਾਜ ਸੇਵਿਕਾ ਕ੍ਰਿਸ਼ਮਾ ਗੋਤਮ, ਗੀਤਾ ਮੇਹਤਾ ਅਤੇ ਹੋਰ ਕਈ ਮੋਹਤਬਰ ਲੋਕਾਂ ਨੇ ਕੈਂਪ ਵਿਚ ਆ ਕੇ ਕੈਂਪ ਦਾ ਲਾਭ ਲਿਆ ਅਤੇ ਉਨ੍ਹਾਂ ਨੇ ਆਏ ਹੋਏ ਅਯੋਜਕਾ ਦਾ ਧੰਨਵਾਦ ਕੀਤਾ।