ਪੱਤਰ ਪੇ੍ਰਰਕ, ਰਾਜਾਸਾਂਸੀ : ਸੂਬੇ ਅੰਦਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ 'ਚ ਕਰੀਬ 6 ਮਹੀਨਿਆਂ ਤੋਂ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀਆਂ ਗਰੰਟੀਆਂ ਤਹਿਤ ਸੂਬੇ 'ਚੋਂ ਰਿਸ਼ਵਤ ਖੋਰੀ ਤੇ ਭਿਸ਼੍ਟਾਚਾਰੀ ਅਤੇ ਦਫ਼ਤਰਾਂ 'ਚ ਆਮ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਠੱਲ੍ਹ ਪਾਈ ਹੈ। ਇਸੇ ਨਕਸ਼ੇ ਕਦਮਾਂ ਤੇ ਚੱਲਦਿਆਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਦੇਵ ਸਿੰਘ ਮਿਆਦੀਆਂ ਚੇਅਰਮੈਨ ਪਨਗੇ੍ਨ ਵੱਲੋਂ ਆਪਣੇ ਵਿਧਾਨ ਸਭਾ ਖੇਤਰ ਵਿੱਚ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਬਿਨਾ ਵਿਤਕਰੇ ਭੇਦਭਾਵ ਯੋਗ ਲਾਭਪਾਤਰੀਆਂ ਤੱਕ ਪੁੱਜਦਾ ਕਰਕੇ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਰਪੰਚ ਕੁਲਦੀਪ ਸਿੰਘ ਛੀਨਾ ਆਪ ਆਗੂ ਵਿਚਲਾ ਕਿਲਾ ਨੇ ਆਮ ਆਦਮੀ ਪਾਰਟੀ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਨਾਲ ਵਿਸੇਸ਼ ਮੁਲਾਕਾਤ ਕਰਦਿਆਂ ਉਨਾਂ੍ਹ ਨੂੰ ਫੁੱਲਾਂ੍ਹ ਦਾ ਗੁਲਦਸਤਾ ਦੇ ਕੇ ਸਨਮਾਨਿਤ ਕਰਦਿਆਂ ਕੀਤਾ।