ਗੁਰਜਿੰਦਰ ਮਾਹਲ, ਅੰਮਿ੍ਤਸਰ : ਪਹਿਲਾਂ ਹੀ ਡਾਕਟਰਾਂ ਦੀ ਕਮੀ ਨਾਲ ਜੂਝ ਰਹੇ ਸਿਵਲ ਹਸਪਤਾਲ ਵਿਚ ਹੋਰ ਮੁਸ਼ਕਿਲਾਂ ਵਧਣ ਦਾ ਆਗਾਜ਼ ਹੋ ਗਿਆ ਹੈ। ਬੇਹੱਦ ਭੀੜ ਵਾਲੇ ਹਸਪਤਾਲ ਵਜੋਂ ਜਾਣੇ ਜਾਂਦੇ ਜਲਿ੍ਹਆਂਵਾਲਾ ਬਾਗ ਮੈਮੋਰੀਅਲ ਹਸਪਤਾਲ ਵਿਚ ਡਾਕਟਰਾਂ ਅਤੇ ਸਟਾਫ ਦੀ ਭਾਰੀ ਕਮੀ ਕਾਰਨ ਆਏ ਦਿਨ ਕੋਈ ਨਾ ਕੋਈ ਹੰਗਾਮੇ ਹੁੰਦੇ ਰਹਿੰਦੇ ਹਨ ਅਤੇ ਹਸਪਤਾਲ ਲੋਕ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ। ਜਿਸ ਤਹਿਤ ਗਾਇਨੀ ਵਿਭਾਗ ਵਿਚ ਪਹਿਲਾਂ ਹੀ ਅੌਰਤ ਮਾਹਰ ਡਾਕਟਰਾਂ ਦੀ ਕਮੀ ਰਹੀ ਹੈ, ਉਥੇ ਹੀ ਅੱਜ ਇਕ ਮਹਿਲਾ ਡਾਕਟਰ ਗੁਰਪ੍ਰਰੀਤ ਕੌਰ ਵੱਲੋਂ ਵਿਭਾਗ ਵਿਚੋਂ ਅਸਤੀਫਾ ਦੇ ਦਿੱਤਾ ਗਿਆ ਹੈ। ਭਾਵੇਂ ਕਿ ਉਨਾਂ੍ਹ ਨੇ 3 ਮਹੀਨੇ ਪਹਿਲਾਂ ਹੀ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਸੀ ਕਿ ਉਹ ਸਿਹਤ ਸੇਵਾਵਾਂ ਹੋਰ ਨਿਭਾਉਣ ਤੋਂ ਅਸਮਰਥ ਹਨ। ਹਸਪਤਾਲ ਐੱਸਐੱਮਓ ਡਾ. ਚੰਦਰ ਮੋਹਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਉਨਾਂ੍ਹ ਦਾ ਨਿੱਜੀ ਮਾਮਲਾ ਹੈ ਪਰ ਹਸਪਤਾਲ ਨੂੰ ਖਾਸ ਤੌਰ ਤੇ ਗਾਇਨੀ ਵਿਭਾਗ ਵਿਚ ਇਹ ਕਮੀ ਜ਼ਿਆਦਾ ਮਹਿਸੂਸ ਹੋਵੇਗੀ। ਪਰ ਹਸਪਤਾਲ ਦੇ ਹੋਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ਵਿਚ ਕੰਮ ਦਾ ਬੋਝ ਬਹੁਤ ਜ਼ਿਆਦਾ ਹੋਣ ਕਰਕੇ ਮਹਿਲਾ ਡਾਕਟਰ ਨੂੰ ਅਸਤੀਫਾ ਦੇਣਾ ਪਿਆ।