ਪੱਤਰ ਪੇ੍ਰਰਕ, ਅੰਮਿ੍ਤਸਰ : ਭੀਮ ਐਕਸ਼ਨ ਕਮੇਟੀ ਵੱਲੋਂ ਰਾਜਸਥਾਨ ਵਿਚ 9 ਸਾਲ ਦੇ ਬੱਚੇ ਇੰਦਰ ਮੇਘਵਾਲ ਵਾਪਰੀ ਮੰਦਭਾਗੀ ਘਟਨਾ ਦੀ ਨਿੰਦਾ ਕਰਦਿਆਂ ਕੈਂਡਲ ਮਾਰਚ ਕੱਿਢਆ ਗਿਆ। ਨਿਤਿਸ਼ ਕੁਮਾਰ ਫਾਊਂਡਰ ਭੀਮ ਐਕਸ਼ਨ ਕਮੇਟੀ ਨੇ ਕਿਹਾ ਕਿ ਰਾਜਸਥਾਨ ਸਰਕਾਰ ਨੇ ਅਗਰ ਇਸ ਤਰਾਂ੍ਹ ਦੀਆਂ ਮੰਦਭਾਗੀਆਂ ਘਟਨਾਵਾਂ 'ਤੇ ਨਕੇਲ ਨਾ ਕੱਸੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਚਾਹੇ ਕਾਂਗਰਸ ਦਾ ਰਾਜਸਥਾਨ ਹੋਵੇ ਜਾਂ ਭਾਜਪਾ ਦਾ ਉੱਤਰ ਪ੍ਰਦੇਸ਼ ਹੋਵੇਂ, ਐੱਸਸੀ ਭਾਈਚਾਰੇ ਤੇ ਜ਼ੁਲਮ ਵੱਧਦਾ ਜਾ ਰਿਹਾ ਹੈ। ਐੱਸਸੀ ਸਮਾਜ ਵੱਲੋਂ ਇੰਦਰ ਮੇਘਵਾਲ ਦੇ ਕਾਤਲ ਨੂੰ ਫਾਂਸੀ ਦੀ ਮੰਗ ਕੀਤੀ ਗਈ। ਇਸ ਮੌਕੇ ਰਵੀ ਸ਼ੰਕਰ ਭਗਤ, ਰੋਕੀ ਭਗਤ, ਸੁਨੀਲ ਸ਼ਰਮਾ, ਨੀਰਜ਼ ਠਾਕੁਰ, ਖੋਸਲਾ ਅਤੇ ਵੱਡੀ ਗਿਣਤੀ ਨੌਜਵਾਨ ਮੌਜੂਦ ਸਨ।