ਦਲੇਰ ਸਿੰਘ ਜੌਹਲ, ਨਵਾਂ ਪਿੰਡ : ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਸਾਡੀ ਸਰਕਾਰ ਦਿਨ ਰਾਤ ਇਕ ਕਰਕੇ ਸਖਤ ਮਿਹਨਤ ਕਰ ਰਹੀ ਹੈ ਤੇ ਜਲਦੀ ਹੀ ਸਾਡੇ ਵੱਲੋਂ ਕੀਤੇ ਗਏ ਸਾਰੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਦੇਵੀਦਾਸਪੁਰਾ ਵਿਖੇ ਲਗਾਏ ਗਏ ਇਕ ਕੈਂਪ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਧਰਮ ਪਤਨੀ ਸੁਹਿੰਦਰ ਕੌਰ, ਜ਼ਿਲ੍ਹਾ ਜੁਆਇੰਟ ਸੈਕਟਰੀ ਹਰਵਿੰਦਰ ਸਿੰਘ ਫ਼ੌਜੀ ਤੇ ਉਨਾਂ੍ਹ ਦੀ ਟੀਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਤੇ ਆਪ ਆਗੂ ਸੁਨੈਨਾ ਰੰਧਾਵਾ, ਹਰਵਿੰਦਰ ਸਿੰਘ ਫ਼ੌਜੀ, ਆਪ ਆਗੂ ਨਰੇਸ਼ ਪਾਠਕ, ਪੀਏ ਹੈਪੀ, ਆਪ ਆਗੂ ਸਤਿੰਦਰ ਸਿੰਘ, ਬਲਾਕ ਜੰਡਿਆਲਾ ਗੁਰੂ ਦੇ ਯੂਥ ਆਗੂ ਹੀਰਾ ਸਿੰਘ ਜੌਹਲ, ਆਪ ਆਗੂ ਸ਼ਹਿਬਾਜ਼ ਸਿੰਘ ਰੰਧਾਵਾ ਅੱਡਾ ਡੱਡੂਆਣਾ, ਜਗੀਰ ਸਿੰਘ ਯੂਪੀਵਾਲੇ ਆਦਿ ਹਾਜ਼ਰ ਸਨ।