ਕ੍ਰਿਸ਼ਨ ਸਿੰਘ ਦੁਸਾਂਝ, ਅੰਮਿ੍ਤਸਰ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਚੰਡੀਗੜ ਤੋਂ ਗੁਰੂ ਨਗਰੀ ਪਹੁੰਚਣ ਤੱਕ ਪੰਜਾਬ ਵਾਸੀਆਂ ਨੇ ਪਲਕਾਂ 'ਤੇ ਬਿਠਾਉਦਿਆਂ ਸ਼ਾਹੀ ਸਵਾਗਤ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਹ ਅੱਜ ਵੀ ਮਜੀਠੀਆ ਨੂੰ ਦਿਲੋਂ ਪਿਆਰ ਕਰਦੇ ਹਨ। ਇਹ ਵਿਚਾਰ ਸ਼ੋ੍ਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਦਿਲਬਾਗ ਸਿੰਘ ਵਡਾਲੀ ਤੇ ਯੂਥ ਅਕਾਲੀ ਦਲ ਦੇ ਕੋਮੀ ਸੀਨੀਅਰ ਮੀਤ ਪ੍ਰਧਾਨ ਗੁਰਪ੍ਰਰੀਤ ਸਿੰਘ ਵਡਾਲੀ ਨੇ ਪਾਰਟੀ ਸੀਨੀਅਰ ਆਗੂਆ ਤੇ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਉਨਾਂ੍ਹ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਮੈਦਾਨ 'ਚ ਆਉਣ ਨਾਲ ਪਾਰਟੀ ਨੂੰ ਹੋਰ ਵਧੇਰੇ ਮਜਬੂਤੀ ਮਿਲੇਗੀ। ਦਿਲਬਾਗ ਸਿੰਘ ਵਡਾਲੀ ਤੇ ਗੁਰਪ੍ਰਰੀਤ ਸਿੰਘ ਵਡਾਲੀ ਨੇ ਪਾਰਟੀ ਦੀ ਮਜਬੂਤੀ ਲਈ ਆਗੂਆਂ, ਵਰਕਰਾਂ ਨਾਲ ਵਿਚਾਰਾਂ ਵੀ ਕੀਤੀਆਂ। ਇਸ ਸਮੇਂ ਲਾਲਜੀਤ ਸਿੰਘ ਗਿੱਲ, ਗੁਰਜਿੰਦਰ ਸਿੰਘ ਗਿੱਲ, ਜਸਪਾਲ ਸਿੰਘ ਜੱਸ, ਪ੍ਰਮਜੀਤ ਸਿੰਘ ਵਡਾਲੀ, ਮਨਜਿੰਦਰ ਸਿੰਘ ਮਾਨ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।