ਜੋਸ਼ੀ,ਅਰੋੜਾ, ਰਈਆ/ਬਾਬਾ ਬਕਾਲਾ ਸਾਹਿਬ : ਪੰਜਾਬੀ ਲਿਖਾਰੀ ਸਭਾ ਜਲੰਧਰ ਵੱਲੋਂ ਅਜ਼ਾਦੀ ਦਿਵਸ ਅਤੇ ਸਾਵਣ ਮਹੀਨੇ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਸਿੱਖ ਮਿਸ਼ਨਰੀ ਕਾਲਜ ਵਿਖੇ ਕਰਵਾਇਆ ਗਿਆ, ਜਿਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰੀ ਮੈਂਬਰ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲੰਦਿਰਜੀਤ ਸਿੰਘ ਰਾਜਨ (ਸੰਪਾਦਕ ਕਾਵਿ ਸਾਂਝਾਂ) ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਪ੍ਰਧਾਨਗੀ ਮੰਡਲ ਵਿੱਚ ਸੀਨੀਅਰ ਪੱਤਰਕਾਰ ਅਤੇ ਸਾਹਿਤਕਾਰ ਬੇਅੰਤ ਸਿੰਘ ਸਰਹੱਦੀ ਸੰਪਾਦਕ ਸਿਮਰਨ, ਡਾ. ਗੋਪਾਲ ਸਿੰਘ ਬੁੱਟਰ ਸਾਬਕਾ ਮੁਖੀ ਪੰਜਾਬੀ ਵਿਭਾਗ ਲਾਇਲਪੁਰ ਖਾਲਸਾ ਕਾਲਜ ਜਲੰਧਰ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ, ਚੇਅਰਮੈਨ ਪੋ੍. ਦਲਬੀਰ ਸਿੰਘ ਰਿਆੜ, ਗੁਰਬਚਨ ਕੌਰ ਦੂਆ ਆਦਿ ਸ਼ੁਸ਼ੋਭਿਤ ਹੋਏ। ਇਸ ਮੌਕੇ ਸੰਤੋਖ ਸਿੰਘ ਗੁਰਾਇਆ ਦੀ ਪੁਸਤਕ ਅਤੀਤ ਦੀ ਬੁੱਕਲ ਵਿੱਚ ਗਵਾਇਆ ਸੱਚ : ਪਿੰਡ ਟੌਂਗ ਦਾ ਇਤਿਹਾਸ' 'ਤੇ ਵੀ ਵਿਚਾਰ ਚਰਚਾ ਹੋਈ। ਉਪਰੰਤ ਪੰਜਾਬੀ ਲਿਖਾਰੀ ਸਭਾ ਜਲੰਧਰ ਵੱਲੋਂ ਸ਼ੈਲੰਦਿਰਜੀਤ ਸਿੰਘ ਰਾਜਨ ਅਤੇ ਸੰਤੋਖ ਸਿੰਘ ਗੁਰਾਇਆ ਨੂੰ 'ਪੰਜਾਬੀ ਮਾਂ ਬੋਲੀ ਦਾ ਮਾਣ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।