ਰਾਜਿੰਦਰ ਸਿੰਘ ਰੂਬੀ, ਅੰਮਿ੍ਤਸਰ : ਦਿੱਲੀ-ਅੰਮਿ੍ਤਸਰ-ਕਟੜਾ ਐਕਸਪ੍ਰਰੈਸ ਵੇਅ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਤਿੰਨ ਰਾਜਾਂ 'ਚੋਂ ਲੰਘਣ ਵਾਲੇ ਇਸ ਐਕਸਪ੍ਰਰੈਸ ਵੇਅ 'ਤੇ ਦੋ ਰਾਜਾਂ 'ਚ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਤੀਜੇ ਰਾਜ 'ਚ ਉਸਾਰੀ ਸ਼ੁਰੂ ਕਰਨ ਦੀ ਪ੍ਰਿਕਿਰਆ ਚੱਲ ਰਸਤੇ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਹਰਿਆਣਾ 'ਚੋਂ ਲੰਘਣ ਵਾਲੇ ਇਸ ਐਕਸਪ੍ਰਰੈਸਵੇਅ ਦੇ ਹਿੱਸੇ ਦੇ ਨਿਰਮਾਣ ਕਾਰਜ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਤੈਅ ਕੀਤੀ ਹੈ। ਇਹ ਮਾਰਚ 2024 ਤਕ ਪੂਰਾ ਹੋ ਜਾਵੇਗਾ। ਇਸ ਦੇ ਤਿਆਰ ਹੋਣ ਤੋਂ ਬਾਅਦ ਦਿੱਲੀ ਤੋਂ ਪੰਜਾਬ ਜਾਣਾ ਆਸਾਨ ਹੋ ਜਾਵੇਗਾ। ਦਿੱਲੀ-ਕਟੜਾ ਐਕਸਪ੍ਰਰੈਸਵੇਅ 668 ਕਿਲੋਮੀਟਰ ਲੰਬਾ ਹੈ, ਜੋ ਤਿੰਨ ਰਾਜਾਂ ਹਰਿਆਣਾ, ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚੋਂ ਲੰਘੇਗਾ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਜਾਣਕਾਰੀ ਅਨੁਸਾਰ 597 ਕਿਲੋਮੀਟਰ ਜ਼ਮੀਨ ਐਕੁਆਇਰ ਕਰਕੇ ਉਸਾਰੀ ਲਈ ਸੌਂਪ ਦਿੱਤੀ ਗਈ ਹੈ। ਬਾਕੀ ਰਹਿੰਦੀ ਜ਼ਮੀਨ ਵੀ ਜਲਦੀ ਐਕੁਆਇਰ ਕਰ ਲਈ ਜਾਵੇਗੀ।

ਕੁੱਲ 384 ਕਿਲੋਮੀਟਰ ਜ਼ਮੀਨ ਸੌਂਪੀ ਜਾ ਚੁੱਕੀ

ਇਸ ਐਕਸਪ੍ਰਰੈਸਵੇਅ ਦਾ ਵੱਧ ਤੋਂ ਵੱਧ ਹਿੱਸਾ 422 ਕਿਲੋਮੀਟਰ ਪੰਜਾਬ ਵਿੱਚੋਂ ਲੰਘੇਗਾ। ਹਰਿਆਣਾ ਅਤੇ ਪੰਜਾਬ ਵਿਚ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ, ਜਦਕਿ ਜੰਮੂ-ਕਸ਼ਮੀਰ ਵਿਚ ਜ਼ਮੀਨ ਐਕੁਆਇਰ ਕਰਕੇ ਉਸਾਰੀ ਏਜੰਸੀ ਨੂੰ ਸੌਂਪ ਦਿੱਤੀ ਗਈ ਹੈ। ਹਰਿਆਣਾ ਵਿੱਚ 158 ਕਿਲੋਮੀਟਰ ਲੰਬਾ ਐਕਸਪ੍ਰਰੈਸਵੇਅ ਹੋਵੇਗਾ। 668 ਕਿਲੋਮੀਟਰ ਲੰਬਾ ਐਕਸਪ੍ਰਰੈਸ ਵੇਅ 158 ਕਿਲੋਮੀਟਰ ਹਰਿਆਣਾ ਅਤੇ 422 ਕਿਲੋਮੀਟਰ ਪੰਜਾਬ ਵਿੱਚ ਹੋਵੇਗਾ। ਹਰਿਆਣਾ 'ਚ 158 ਕਿਲੋਮੀਟਰ ਦੇ ਖੇਤਰ ਵਿੱਚ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ, ਜਦੋਂ ਕਿ ਪੰਜਾਬ ਵਿੱਚ 107 ਕਿਲੋਮੀਟਰ ਦੇ ਖੇਤਰ ਵਿੱਚ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਕੁੱਲ 384 ਕਿਲੋਮੀਟਰ ਜ਼ਮੀਨ ਸੌਂਪੀ ਜਾ ਚੁੱਕੀ ਹੈ।

ਐਕਸਪੈ੍ਸ ਵੇਅ ਦੀ ਕੁੱਲ ਅਨੁਮਾਨਿਤ ਲਾਗਤ ਹੋਵੇਗੀ 3737525 ਕਰੋੜ ਰੁਪਏ

ਇੱਥੇ 39 ਕਿਲੋਮੀਟਰ ਸੈਕਸ਼ਨ ਲਈ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਵਿੱਚ 88 ਕਿਲੋਮੀਟਰ ਲੰਬਾ ਐਕਸਪ੍ਰਰੈਸਵੇਅ ਹੋਵੇਗਾ, ਜਿਸ ਵਿੱਚੋਂ 55 ਕਿਲੋਮੀਟਰ ਜ਼ਮੀਨ ਸੌਂਪ ਦਿੱਤੀ ਗਈ ਹੈ। ਇਸ ਐਕਸਪ੍ਰਰੈਸ ਵੇਅ ਦੀ ਕੁੱਲ ਅਨੁਮਾਨਿਤ ਲਾਗਤ 3737525 ਕਰੋੜ ਰੁਪਏ ਹੈ। ਮੌਜੂਦਾ ਸਮੇਂ 'ਚ ਦਿੱਲੀ ਤੋਂ ਵੈਸ਼ਨੋਦੇਵੀ, ਕਟੜਾ ਤੱਕ ਸੜਕ ਰਾਹੀਂ ਜਾਣ 'ਚ ਕਰੀਬ 14 ਘੰਟੇ ਲੱਗਦੇ ਹਨ। ਦਿੱਲੀ ਤੋਂ ਅੰਮਿ੍ਤਸਰ ਤੱਕ 405 ਕਿਲੋਮੀਟਰ ਦਾ ਸਫਰ ਕਰਨ ਲਈ ਅੱਠ ਘੰਟੇ ਲੱਗਦੇ ਹਨ। ਪਰ ਐਕਸਪ੍ਰਰੈਸ ਵੇਅ ਬਣਨ ਤੋਂ ਬਾਅਦ ਕਟੜਾ ਦੀ ਦੂਰੀ ਅੱਠ ਘੰਟਿਆਂ ਵਿੱਚ ਅਤੇ ਅੰਮਿ੍ਤਸਰ ਦੀ ਦੂਰੀ ਚਾਰ ਘੰਟਿਆਂ ਵਿੱਚ ਤੈਅ ਕੀਤੀ ਜਾ ਸਕੇਗੀ। ਇਹ ਐਕਸਪ੍ਰਰੈਸ ਵੇਅ ਚਾਰ ਮਾਰਗੀ ਹੋਵੇਗਾ, ਜਿਸ ਵਿੱਚ ਟਰੱਕ ਸਟਾਪ, ਫੂਡ ਕੋਰਟ, ਟਰਾਮਾ ਸੈਂਟਰ, ਐਂਬੂਲੈਂਸ, ਫਾਇਰ ਬਿ੍ਗੇਡ ਅਤੇ ਟਰੈਫਿਕ ਪੁਲਿਸ ਸਟੇਸ਼ਨ ਹੋਣਗੇ।