ਮਨਜਿੰਦਰ ਸਿੰਘ ਚੰਦੀ, ਜੰਡਿਆਲਾ ਗੁਰੂ : ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਅਤੇ ਅੰਤਰਰਾਸ਼ਟਰੀ ਸਰਬ ਕੰਬੋਜ ਸਭਾ ਵਲੋਂ ਸ਼ਹੀਦ ਊਧਮ ਸਿੰਘ ਜੀ ਦੀ 82ਵੀਂ ਵਰੇਗੰਢ ਮਨਾਉਂਦਿਆਂ ਉਨਾਂ੍ਹ ਦੇ ਬਲੀਦਾਨ ਨੂੰ ਯਾਦ ਕਰਦਿਆਂ ਸੇਂਟ ਸੋਲਜਰ ਸਕੂਲ ਦੇ ਸ਼ਾਨਦਾਰ ਆਡੀਟੋਰੀਅਮ ਵਿਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੀ ਵਿੱਦਿਅਕ ਮੁਕਾਬਲੇ ਕਰਵਾਏ ਗਏ। ਜਿਸ ਵਿਚ ਬੱਚਿਆਂ ਦੇ ਕਵਿਤਾ ਮੁਕਾਬਲੇ, ਡਰਾਇੰਗ ਮੁਕਾਬਲੇ ਤੇ ਸ਼ਹੀਦ ਊਧਮ ਸਿੰਘ ਜੀ ਦੀ ਜੀਵਨੀ ਨਾਲ ਸਬੰਧੀ ਕੋਰੀਓਗ੍ਰਾਫੀ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਨੂੰ ਦੋ ਕੈਟਾਗਰੀ ਵਿਚ ਵੰਡਿਆ ਗਿਆ ਜੂਨੀਅਰ ਅਤੇ ਸੀਨੀਅਰ। ਇਨਾਂ੍ਹ ਮੁਕਾਬਲਿਆਂ ਵਿਚ ਸੇਂਟ ਸੋਲਜ਼ਰ ਸਕੂਲ ਜੰਡਿਆਲਾ ਗੁਰੂ ਨੇ ਪਹਿਲਾ ਸਥਾਨ, ਸੇਂਟ ਸੋਲਜਰ ਸਕੂਲ ਮਜੀਠਾ ਨੇ ਦੂਜਾ ਸਥਾਨ ਅਤੇ ਸੇਂਟ ਸੋਲਜਰ ਸਕੂਲ ਚਵਿੰਡਾ ਦੇਵੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਜਸਬੀਰ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਸਮਾਗਮ ਵਿਚ ਮੁੱਖ ਮਹਿਮਾਨ ਸਾਬਕਾ ਜ਼ਿਲ੍ਹਾ ਸੈਸ਼ਨ ਜੱਜ ਪਰਮਿੰਦਰਪਾਲ ਸਿੰਘ ਨਿੱਜੀ ਤੌਰ 'ਤੇ ਸ਼ਾਮਲ ਹੋਏ।