ਪੱਤਰ ਪੇ੍ਰਰਕ, ਅਜਨਾਲਾ : ਕੁਲਦੀਪ ਸਿੰਘ ਧਾਲੀਵਾਲ ਪੰਚਾਇਤ ਮੰਤਰੀ ਦੀ ਅਗਵਾਈ ਵਿਚ ਹਰ ਘਰ ਤਿਰੰਗਾ ਮੁਹਿੰਮ ਤਹਿਤ ਇਕ ਵਿਸ਼ਾਲ ਤਿਰੰਗਾ ਰੈਲੀ ਅਜਨਾਲਾ ਵਿਖੇ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਇਹ ਤਿਰੰਗਾ ਸਾਨੂੰ ਸ਼ਹੀਦਾਂ ਦੀ ਬਦੌਲਤ ਹੀ ਪ੍ਰਰਾਪਤ ਹੋਇਆ ਹੈ ਅਤੇ ਦੇਸ਼ ਭਗਤਾਂ ਦੀ ਸ਼ਹੀਦੀ ਦੀ ਬਦੌਲਤ ਹੀ ਅਸੀਂ ਸਾਰੇ ਆਜਾਦੀ ਦਾ ਨਿੱਘ ਮਾਨ ਰਹੇ ਹਾਂ। ਉਨਾਂ ਕਿਹਾ ਕਿ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਇਸ ਨੂੰ ਸਭ ਤੋਂ ਉੱਚਾ ਰੱਖੀਏ ਅਤੇ ਆਪਣੀ ਆਜ਼ਾਦੀ ਨੂੰ ਸੰਭਾਲ ਕੇ ਰਖੀਏ। ਧਾਲੀਵਾਲ ਨੇ ਅਪੀਲ ਕਰਦਿਆਂ ਕਿਹਾ ਕਿ ਹਰੇਕ ਨਾਗਰਿਕ ਨੂੰ 15 ਅਗਸਤ ਤੱਕ ਆਪਣੇ ਘਰਾਂ 'ਤੇ ਤਿਰੰਗਾ ਝੰਡਾ ਜ਼ਰੂਰ ਲਹਿਰਾਉਣਾ ਚਾਹੀਦਾ ਹੈ, ਕਿਉਂਕਿ ਇਹ ਸਾਡੀ ਸ਼ਾਨ ਦਾ ਪ੍ਰਤੀਕ ਹੈ ਅਤੇ ਇਸਨੂੰ ਹਾਸਿਲ ਕਰਨ ਲਈ ਸ਼ਹੀਦਾਂ ਨੇ ਕਈ ਕੁਰਬਾਨੀਆਂ ਦਿੱਤੀਆਂ ਹਨ। ਧਾਲੀਵਾਲ ਨੇ ਤਿਰੰਗਾ ਯਾਤਰਾ ਰੈਲੀ ਦੀ ਅਗਵਾਈ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ ਅਤੇ ਹੱਸ ਹੱਸ ਕੇ ਫਾਂਸੀ ਦੇ ਫੰਦਿਆਂ ਨੂੰ ਚੂੰਮਿਆਂ ਹੈ। ਉਨਾਂ ਕਿਹਾ ਕਿ ਅੱਜ ਇਸ ਤਿਰੰਗਾ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਆਪਣੀ ਆਜ਼ਾਦੀ, ਤਿਰੰਗੇ ਦੀ ਸ਼ਾਨ ਪ੍ਰਤੀ ਜਾਗਰੂਕ ਕਰਨਾ ਹੈ। ਉਨਾਂ੍ਹ ਕਿਹਾ ਕਿ ਅੱਜ ਪੂਰਾ ਦੇਸ਼ ਆਜ਼ਾਦੀ ਦੀ 75ਵਾਂ ਵਰ੍ਹੇਗੰਢ ਬੜੇ ਖੁਸ਼ੀ ਨਾਲ ਮਨਾ ਰਿਹਾ ਹੈ। ਇਸ ਮੌਕੇ ਧਾਲੀਵਾਲ ਵਲੋਂ ਅਜਲਾਨਾ ਬਲਾਕ ਦੇ ਵੱਖ-ਵੱਖ ਸੈਲਫ ਹੈਲਪ ਗਰੁੱਪਾਂ ਨੂੰ 27 ਲੱਖ ਰੁਪਏ ਦੇ ਚੈਕ ਵੀ ਵੰਡੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ, ਐਸਐਸਪੀ ਸਵਪਨ ਸ਼ਰਮਾ, ਐਸਡੀਐਮ ਅਮਨਪ੍ਰਰੀਤ ਸਿੰਘ, ਕਮਾਂਡੈਂਟ ਪਿ੍ਰਤਪਾਲ ਸਿੰਘ ਭੱਟੀ, ਸੀਮਾ ਸੋਢੀ, ਆਦਿ ਮੌਜੂਦ ਸਨ।