ਪੱਤਰ ਪੇ੍ਰਰਕ, ਅਜਨਾਲਾ : ਆਜ਼ਾਦੀ ਦਿਵਸ ਦੇ ਜਸ਼ਨ ਮਨਾਉਣ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਆਪਣੇ ਇਲਾਕੇ ਵਿਚ 1857 ਦੇ ਸ਼ਹੀਦਾਂ ਦੀ ਯਾਦ ਵਿਚ ਬਣੇ ਗੁਰੂ ਘਰ ਮੱਥਾ ਟੇਕ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹਨ ਅਤੇ ਆਜ਼ਾਦੀ ਦਾ ਜੋ ਨਿੱਘ ਸਾਨੂੰ ਮਿਲਿਆ ਹੈ, ਉਹ ਇੰਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਹੀ ਹੈ। ਉਨਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਉਸ ਇਲਾਕੇ ਵਿਚੋਂ ਹਾਂ, ਜਿੱਥੇ ਜੰਗ ਏ ਆਜ਼ਾਦੀ ਦੇ ਪਹਿਲੇ ਅੰਦੋਲਨ ਵਿਚ 282 ਸ਼ਹੀਦਾਂ ਨੇ ਆਪਣੀ ਸ਼ਹਾਦਤ ਦਿੱਤੀ। ਉਨਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਈਏ, ਤਾਂ ਕਿ ਉਹ ਦੇਸ਼ ਪੇ੍ਮ ਦੀ ਗੁੜਤੀ ਲੈ ਸਕਣ। ਡਾ. ਨਿੱਜਰ ਨੇ ਕਿਹਾ ਕਿ ਇਹ ਆਜ਼ਾਦੀ ਇੰਨੀ ਸਸਤੀ ਨਹੀਂ ਮਿਲੀ, ਜਿੰਨੀ ਸਾਡੀਆਂ ਪੀੜ੍ਹੀਆਂ ਸਮਝ ਰਹੀਆਂ ਹਨ। ਡਿਪਟੀ ਕਮਿਸ਼ਨਰ ਹਰਪ੍ਰਰੀਤ ਸਿੰਘ ਸੂਦਨ ਨੇ ਇਸ ਮੌਕੇ ਕੈਬਨਿਟ ਮੰਤਰੀ ਡਾ. ਨਿੱਜਰ ਨੂੰ ਤਿਰੰਗਾ ਭੇਟ ਕਰਕੇ ਅੱਜ ਤੋਂ ਜਿਲ੍ਹੇ ਵਿਚ ਸ਼ੁਰੂ ਕੀਤੀ ਜਾ ਰਹੀ ਘਰ-ਘਰ ਤਿਰੰਗਾ ਮੁਹਿੰਮ ਦਾ ਅਗਾਜ਼ ਕੀਤਾ। ਉਨਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਸਰਕਾਰ ਵੱਲੋਂ ਉਲੀਕੇ ਗਏ ਪੋ੍ਗਰਾਮ ਅਨੁਸਾਰ 13 ਤੋਂ 15 ਅਗਸਤ ਤੱਕ ਹਰ ਘਰ ਤਿਰੰਗਾ ਲਹਿਰਾਵੇ ਅਤੇ ਅਸੀਂ ਇਸ ਲਈ ਲਗਭਗ ਹਰ ਘਰ ਦੀ ਪਹੁੰਚ ਵਿਚ ਤਿਰੰਗੇ ਝੰਡੇ ਮੁਹੱਈਆ ਕਰਵਾ ਦਿੱਤੇ ਹਨ। ਕੋਈ ਵੀ ਨਾਗਰਿਕ ਜੋ ਕਿ ਆਪਣੇ ਘਰ ਜਾਂ ਦਫਤਰ ਉਤੇ ਤਿਰੰਗਾ ਲਹਿਰਾਉਣਾ ਚਾਹੇ ਉਹ ਆਪਣੇ ਨੇੜੇ ਪੈਂਦੇ ਸੁਵਿਧਾ ਕੇਂਦਰ, ਸੁਸਾਇਟੀ, ਵੇਰਕਾ ਬੂਥ ਜਾਂ ਕਿਸੇ ਹੋਰ ਸਰਕਾਰੀ ਦਫਤਰ ਤੋਂ ਇਹ ਤਿਰੰਗਾ ਖਰੀਦ ਸਕਦਾ ਹੈ। ਇਸ ਮੌਕੇ ਐੱਸਡੀਐੱਮ ਅਮਨਪ੍ਰਰੀਤ ਸਿੰਘ, ਈ ਓ ਰਣਦੀਪ ਸਿੰਘ, ਡਾ. ਗੁਰਲਾਲ ਸਿੰਘ, ਹਰਪ੍ਰਤਾਪ ਸਿੰਘ ਨਿੱਜਰ, ਮਨਿੰਦਰਪਾਲ ਸਿੰਘ, ਮਨਪ੍ਰਰੀਤ ਸਿੰਘ, ਮਲਕੀਤ ਸਿੰੰਘ ਪ੍ਰਧਾਨ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।