ਬਲਰਾਜ ਸਿੰਘ, ਵੇਰਕਾ : ਪੀਐੱਸਈਬੀ ਇੰਪਲਾਈਜ਼ ਫੈੱਡਰੇਸ਼ਨ ਏਟਕ ਦੇ ਸਾਬਕਾ ਤੇ ਮੌਜੂਦਾ ਆਗੂ ਮੂਲਕ ਸਿੰਘ ਬੰਡਾਲਾ, ਦਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਮੰਗਾਂ ਦੇ ਸਬੰਧ 'ਚ ਡੈਪੂਟੇਸ਼ਨ ਨਿਗਰਾਨ ਇੰਜੀਨੀਅਰ ਜੰਡਿਆਲਾ ਮੰਡਲ ਨੂੰ ਮਿਲੇ। ਡੈਪੂਟੇਸ਼ਨ ਨਾਲ ਵਿਸ਼ੇਸ਼ ਤੌਰ 'ਤੇ ਪਹੁੰਚੇ ਵਿੱਤ ਸਕੱਤਰ ਪੰਜਾਬ ਨਰਿੰਦਰ ਕੁਮਾਰ ਬੱਲ ਨੇ ਐਕਸੀਅਨ ਨੂੰ ਦੱਸਿਆ ਕਿ 1 ਜਨਵਰੀ 2016 ਤੋਂ 30 ਜੂਨ 2021 ਤਕ ਸੇਵਾਮੁਕਤ ਹੋਏ ਕਰਮਚਾਰੀਆਂ ਦੀਆਂ ਸਰਵਿਸ ਬੁੱਕਾਂ ਅਜੇ ਤਕ ਏਓ ਫੀਲਡ ਪਾਸੋਂ ਪ੍ਰਰੀਆਡਿਟ ਨਹੀਂ ਕਰਵਾਈਆਂ ਗਈਆਂ, ਜਿਸ ਕਾਰਨ ਸੇਵਾਮੁਕਤ ਹੋਏ ਸਾਥੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਐਕਸੀਅਨ ਨੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ 13 ਜੁਲਾਈ 2022 ਤਕ 1 ਜਨਵਰੀ 2016 ਤੋਂ 31 ਦਸੰਬਰ 2016 ਤਕ ਦੇ ਕੇਸ ਭੇਜ ਦਿੱਤੇ ਜਾਣਗੇ। ਉਨ੍ਹਾਂ 1 ਜਨਵਰੀ 2017 ਤੋਂ 31 ਦਸੰਬਰ 2017 ਤੱਕ ਦੇ ਕੇੇਸ ਤਿਆਰ ਕਰ ਕੇ ਇਸ ਮਹੀਨੇ ਭੇਜ ਦੇਣ ਦਾ ਵਿਸ਼ਵਾਸ ਦਿਵਾਇਆ। ਰਿਟਾਇਰਡ ਸਾਥੀਆਂ ਨੇ ਕਾਫੀ ਕੇਸ 'ਚੋਂ-'ਚੋਂ 1 ਜਨਵਰੀ 2016 ਤੋਂ 31 ਜੂਨ 2021 ਤੱਕ ਦੇ ਪਟਿਆਲਾ ਦਫਤਰ ਵਿਚੋਂ ਪ੍ਰਰੀਆਡਿਟ ਹੋ ਕੇ ਆਉਣ ਦਾ ਵਿਰੋਧ ਕੀਤਾ ਗਿਆ। ਸੂਬਾ ਵਿੱਤ ਸਕੱਤਰ ਸਾਥੀ ਨਰਿੰਦਰ ਬੱਲ ਨੇ ਮਹੀਨੇ ਵਿਚ ਪੈਨਸ਼ਨ ਕੇਸ ਕੰਪਲੀਟ ਕਰਕੇ ਭੇਜਣ ਦੀ ਮੰਗ ਵੀ ਕੀਤੀ। ਇਸ ਮੌਕੇ ਜਗਦੀਸ਼ ਸਿੰਘ ਮੁਸਤਫਾਬਾਦ, ਗੁਰਮੀਤ ਸਿੰਘ ਗਿੱਲ, ਹਰਦੀਪ ਸਿੰਘ, ਹੀਰਾ ਸਿੰਘ, ਕੁਲਵਿੰਦਰ ਸਿੰਘ, ਮੇਜਰ ਸਿੰਘ, ਸਰਕਲ ਆਗੂ ਬਲਦੇੇਵ ਸਿੰਘ ਆਦਿ ਮੌਜੂਦ ਸਨ।