ਦੂਜੇ ਸਥਾਨ 'ਤੇ ਪ੍ਰਭਦੀਪ ਤੇ ਜਸਪ੍ਰਰੀਤ ਨੇ ਸਾਂਝੇ ਤੌਰ 'ਤੇ ਕੀਤਾ ਕਬਜ਼ਾ

ਜ.ਸ, ਅੰਮਿ੍ਤਸਰ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੰਗਲਵਾਰ ਦੇਰ ਸ਼ਾਮ ਪਲੱਸ ਟੂ ਦੇ ਸਾਲਾਨਾ ਨਤੀਜੇ ਦਾ ਐਲਾਨ ਕਰ ਦਿੱਤਾ। ਸਲਾਨਾ ਨਤੀਜੇ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪਹਿਲੇ ਤਿੰਨ ਸਥਾਨਾਂ 'ਤੇ ਦਬਦਬਾ ਰਿਹਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਿਵਿਦਆਰਥੀਆਂ ਨੇ ਤੀਜਾ ਸਥਾਨ ਹਾਸਲ ਅਤੇ ਏਡਿਡ ਸਰਕਾਰੀ ਸਕੂਲ ਦੇ ਿਵਿਦਆਰਥੀਆਂ ਦੇ ਨਾਲ ਜਗ੍ਹਾ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ।

ਓਲੰਪੀਅਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਦੀ ਸਾਇੰਸ ਸਟਰੀਮ ਦੀ ਵਿਦਿਆਰਥਣ ਸਮਰੀਨ ਕੌਰ ਨੇ 500 'ਚੋਂ 496 ਅੰਕ ਪ੍ਰਰਾਪਤ ਕੀਤੇ। ਸਮਰੀਨ ਨੇ 99.6 ਫ਼ੀਸਦੀ ਅੰਕ ਲੈ ਕੇ ਸੂਬੇ 'ਚੋਂ ਦੂਜਾ ਤੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਲ ਰੋਡ ਦੀ ਸਾਇੰਸ ਸਟ੍ਰੀਮ ਦੀ ਵਿਦਿਆਰਥਣ ਪ੍ਰਭਦੀਪ ਕੌਰ ਨੇ 493 ਅੰਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਹਣਾ ਸਿੰਘ ਰੋਡ ਦੀ ਸਾਇੰਸ ਸਟ੍ਰੀਮ ਦੀ ਵਿਦਿਆਰਥਣ ਜਸਪ੍ਰਰੀਤ ਕੌਰ ਨੇ 493 ਅੰਕ ਪ੍ਰਰਾਪਤ ਕਰਕੇ ਸੂਬੇ 'ਚੋਂ ਸਾਂਝੇ ਤੌਰ 'ਤੇ ਪੰਜਵਾਂ ਅਤੇ ਜ਼ਿਲ੍ਹੇ ਵਿਚ ਦੂਜਾ ਸਥਾਨ ਹਾਸਲ ਕੀਤਾ। ਇਨਾਂ੍ਹ ਦੋਵਾਂ ਵਿਦਿਆਰਥਣਾਂ ਦੀ ਪਾਸ ਪ੍ਰਤੀਸ਼ਤਤਾ 98.60 ਰਹੀ। ਡੀਏਵੀ ਸੀਨੀਅਰ ਸੈਕੰਡਰੀ ਸਕੂਲ, ਹਾਥੀ ਗੇਟ ਦੇ ਕਾਮਰਸ ਸਟਰੀਮ ਦੇ ਸੰਚਿਤ ਕੁਮਾਰ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਚੂੰਗ ਅੰਮਿ੍ਤਸਰ ਦੀ ਸਾਇੰਸ ਸਟਰੀਮ ਦੀ ਮਹਿਕਪ੍ਰਰੀਤ ਕੌਰ ਤੇ ਇਸੇ ਸਕੂਲ ਦੀ ਸਾਇੰਸ ਸਟਰੀਮ ਦੀ ਮਹਿਕਪ੍ਰਰੀਤ ਕੌਰ ਨੇ ਸਾਂਝੇ ਤੌਰ 'ਤੇ 491 ਅੰਕ ਪ੍ਰਰਾਪਤ ਕਰਕੇ ਸੂਬੇ ਭਰ 'ਚੋਂ ਸੱਤਵਾਂ ਤੇ ਜ਼ਿਲ੍ਹੇ 'ਚੋਂ ਤੀਜਾ ਸਥਾਨ ਪ੍ਰਰਾਪਤ ਕੀਤਾ ਹੈ। ਇਨਾਂ੍ਹ ਤਿੰਨਾਂ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 98.20 ਫੀਸਦੀ ਰਹੀ। ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਦੇ ਰਮਨ ਕੁਮਾਰ ਨੇ ਸਾਇੰਸ ਸਟਰੀਮ ਵਿਚ 490 ਅੰਕ ਅਤੇ ਫੋਰਐੱਸ ਸਕੂਲ ਦੀ ਮਾਨਵੀ ਨੇ ਕਾਮਰਸ ਸਟਰੀਮ ਵਿਚ 490 ਅੰਕ ਪ੍ਰਰਾਪਤ ਕੀਤੇ। ਰਮਨ ਅਤੇ ਮਾਨਵੀ ਨੇ 98 ਫੀਸਦੀ ਅੰਕਾਂ ਨਾਲ ਸੂਬੇ 'ਚੋਂ 8ਵਾਂ ਅਤੇ ਜ਼ਿਲ੍ਹੇ 'ਚ ਚੌਥਾ ਸਥਾਨ ਹਾਸਲ ਕੀਤਾ ਹੈ। ਸਾਇੰਸ ਸਟਰੀਮ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਚੁੰਗ ਤੋਂ ਸੁਖਵਿੰਦਰ ਕੌਰ ਅਤੇ ਕਾਮਸਰਵੇ ਸਟ੍ਰੀਮ ਵਿਚ ਫੋਰਐੱਸ ਸਕੂਲ ਦੀ ਮਨਮੀਤ ਕੌਰ, ਗੁਰੂ ਨਾਨਕ ਪਬਲਿਕ ਸਕੂਲ ਦੀ ਸ਼ਰਨਪ੍ਰਰੀਤ ਕੌਰ ਸਾਇੰਸ ਸਟਰੀਮ ਵਿਚ ਅੱਡਾ ਨਾਥ ਦੀ ਖੂਹੀ ਅਤੇ ਬੀਬੀਕੇ ਡੀਏਵੀ ਕਾਲਜੀਏਟ ਸਕੂਲ ਦੀਆਂ ਲੜਕੀਆਂ ਵਿੱਚੋਂ ਕੇਸ਼ਵੀ ਮਹਿਤਾ ਨੇ 97.80 ਫੀਸਦੀ ਦੇ ਸੰਯੁਕਤ ਸਕੋਰ ਨਾਲ 489 ਅੰਕ ਪ੍ਰਰਾਪਤ ਕਰਕੇ। ਇਨਾਂ੍ਹ ਸਾਰੇ ਿਵਿਦਆਰਥੀਆਂ ਨੇ ਸੂਬੇ ਵਿੱਚੋਂ ਨੌਵਾਂ ਅਤੇ ਜ਼ਿਲ੍ਹੇ ਵਿਚੋਂ ਪੰਜਵਾਂ ਰੈਂਕ ਹਾਸਲ ਕੀਤਾ ਹੈ।

ਅੰਮਿ੍ਤਸਰ ਜ਼ਿਲ੍ਹੇ 'ਚ ਕੁੱਲ 26764 ਵਿਦਿਆਰਥੀਆਂ ਨੇ ਪ੍ਰਰੀਖਿਆ ਦਿੱਤੀ। ਜਿਸ 'ਚ 25920 ਵਿਦਿਆਰਥੀ ਪਾਸ ਹੋਏ। ਇਸ ਤਰ੍ਹਾਂ ਅੰਮਿ੍ਤਸਰ ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ 96.85 ਰਹੀ। 23 ਜ਼ਿਲਿ੍ਹਆਂ ਵਿੱਚੋਂ ਐਲਾਨੇ ਗਏ ਪ੍ਰਰੀਖਿਆ ਨਤੀਜਿਆਂ ਵਿੱਚ ਅੰਮਿ੍ਤਸਰ ਜ਼ਿਲ੍ਹੇ ਨੇ 15ਵਾਂ ਸਥਾਨ ਹਾਸਲ ਕੀਤਾ ਹੈ।

ਜ਼ਿਆਦਾਤਰ ਚੁੰਗ ਸਕੂਲ ਦੇ ਵਿਦਿਆਰਥੀ

ਜ਼ਿਲ੍ਹੇ ਦੇ ਕੁੱਲ 12 ਵਿਦਿਆਰਥੀਆਂ ਨੇ ਸੂਬਾ ਮੈਰਿਟ ਸੂਚੀ ਵਿਚ ਥਾਂ ਬਣਾਈ ਹੈ। ਜਿਸ ਵਿਚ ਸਭ ਤੋਂ ਵੱਧ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਚੂੰਗ ਦੇ ਤਿੰਨ ਵਿਦਿਆਰਥੀ ਸ਼ਾਮਿਲ ਹਨ। ਫੋਰਐੱਸ ਸਕੂਲ ਦੇ ਦੋ, ਪ੍ਰਭਾਕਰ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਹਨਾ ਸਿੰਘ ਰੋਡ, ਬੀਬੀਕੇ ਡੀਏਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਡਾ ਨਾਥ ਦੀ ਖੂਹੀ, ਡੀਏਵੀ ਲੀਡ ਸਕੂਲ ਹਾਥੀ ਗੇਟ ਦਾ ਇਕ-ਇਕ ਿਵਿਦਆਰਥੀ ਮੈਰਿਟ ਸੂਚੀ ਵਿਚ ਥਾਂ ਬਣਾਉਣ ਵਿੱਚ ਕਾਮਯਾਬ ਰਿਹਾ।