ਦਿਲਬਾਗ ਸਿੰਘ, ਰਾਜਾਸਾਂਸੀ : ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਜੱਦੀ ਪਿੰਡ ਮੂਸੇਵਾਲਾ ਵਿਖੇ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਨਾਲ ਦੁੱਖ਼ ਪ੍ਰਗਟ ਕਰਨ ਮੌਕੇ ਸਮਾਜਸੇਵੀ ਬਲਜਿੰਦਰ ਸਿੰਘ ਛੀਨਾ, ਰੁਪਿੰਦਰ ਸਿੰਘ ਗਿੱਲ ਰਾਣੇਵਾਲੀ ਨੇ ਸਰਕਾਰ ਦੀ ਿਢੱਲੀ ਕਾਰਗੁਜ਼ਾਰੀ ਜਾਂਚ 'ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਸਿੱਧੂ ਦੇ ਕਤਲ ਨੂੰ ਇਕ ਮਹੀਨੇ ਦਾ ਸਮਾਂ ਬੀਤਣ ਤੇ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ।

ਉਨ੍ਹਾਂ ਕਿਹਾ ਕਿ ਇਕ ਹੋਣਹਾਰ ਮਾਪਿਆਂ ਦਾ ਜਵਾਨ ਪੁੱਤ ਪੰਜਾਬ ਸਰਕਾਰ ਦੀ ਨਾਲਾਇਕੀ ਕਰਕੇ ਹੀ ਸਦਾ ਲਈ ਬਜ਼ੁਰਗ ਮਾਪਿਆਂ ਨੂੰ ਆਪਣਾ ਪੁੱਤ ਗਵਾਉਣਾ ਪਿਆ, ਜੋ ਇਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ। ਸਮਾਜਸੇਵੀ ਛੀਨਾ, ਗਿੱਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਧੂ ਦੇ ਮਾਪਿਆਂ ਨੂੰ ਜਲਦੀ ਇੰਨਸਾਫ਼ ਦਿਵਾਇਆ ਜਾਵੇ। ਉਨਾਂ੍ਹ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਧੂ ਦੇ ਨਾਂ 'ਤੇ ਇਕ ਕੈਂਸਰ ਦਾ ਹਸਪਤਾਲ ਉਨਾਂ੍ਹ ਦੀ ਯਾਦ ਵਿਚ ਪਿੰਡ ਮੂਸੇਵਾਲਾ ਬਣਾਇਆ ਜਾਵੇ ਤਾਂ ਜੋ ਸਿੱਧੂ ਦੀ ਆਖਰੀ ਇੱਛਾ ਨੂੰ ਪੂਰਾ ਕੀਤਾ ਜਾਵੇ। ਸਮਾਜਸੇਵੀ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਿੱਧੂ ਦੇ ਮਾਪਿਆਂ ਨੂੰ ਜਲਦੀ ਇਨਸਾਫ਼ ਨਾ ਦਵਾਇਆ ਤਾਂ ਸਾਰੇ ਪੰਜਾਬ ਤੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਸਿੱਧੂ ਨੂੰ ਚਾਹੁਣ ਵਾਲੇ ਲੋਕ ਤਿੱਖਾ ਸੰਘਰਸ਼ ਵਿੱਢਣਗੇ। ਇਸ ਮੌਕੇ ਸਰਤਾਜ ਸਿੰਘ ਛੀਨਾ, ਪ੍ਰਦੀਪ ਸਿੰਘ ਗਿੱਲ ਰਾਣੇਵਾਲੀ, ਦਿਲਬਾਗ ਸਿੰਘ ਗਿੱਲ, ਸਾਹਿਲਪ੍ਰਰੀਤ ਸਿੰਘ ਛੀਨਾ, ਵਿਸ਼ਾਲ ਸਿੰਘ ਛੀਨਾ ਆਦਿ ਹਾਜ਼ਰ ਸਨ।