ਰਾਜਪਾਲ ਸਿੰਘ ਮਾਹਲ, ਰਾਮਤੀਰਥ : ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਅੱਡਾ ਬਾਉਲੀ, ਰਾਮਤੀਰਥ ਰੋਡ ਅੰਮਿ੍ਤਸਰ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਵੱਲੋਂ ਮਹੀਨਾਵਾਰੀ ਵਿਸ਼ੇਸ਼ ਚੁਪਹਿਰਾ ਜਪ-ਤਪ ਸਮਾਗਮ ਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਵਿਖੇ ਫ਼ਰੀ ਮੈਡੀਕਲ ਕੈਂਪ ਲਗਾਇਆ ਗਿਆ।

ਇਸ ਮੌਕੇ ਵਿਸ਼ੇਸ਼ ਤੌਰ 'ਤੇ ਡੀਐੱਸਪੀ ਬਲਬੀਰ ਸਿੰਘ, ਥਾਣਾ ਕੰਬੋਅ ਦੇ ਐੱਸਐੱਚਓ ਰਕੇਸ਼ ਕੁਮਾਰ ਤੇ ਭਾਈ ਅਮਨਦੀਪ ਸਿੰਘ ਨੇ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ। ਚੁਪਹਿਰਾ ਜਪ ਤਪ ਸਮਾਗਮ ਦੀ ਆਰੰਭਤਾ ਬਾਬਾ ਦੀਪ ਸਿੰਘ ਗੁਰਮਤਿ ਗਿਆਨ ਸੰਗੀਤ ਅਕੈਡਮੀ ਦੇ ਿਵਿਦਆਰਥੀਆਂ ਨੇ ਸ੍ਰੀ ਜਪੁਜੀ ਸਾਹਿਬ, ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ। ਉਪਰੰਤ ਪੰਥ ਪ੍ਰਸਿੱਧ ਕੀਰਤਨੀ ਜੱਥੇ ਭਾਈ ਦਵਿੰਦਰ ਸਿੰਘ ਨਿਰਮਾਣ, ਭਾਈ ਮਗਨਦੀਪ ਸਿੰਘ ਅਤੇ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲਿਆਂ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਹਸਪਤਾਲ ਇੰਚਾਰਜ ਭਾਈ ਜਸਵਿੰਦਰ ਸਿੰਘ ਨੇ ਦੱਸਿਆ ਅੱਜ ਦੇ ਮੈਡੀਕਲ ਕੈਂਪ 'ਚ ਤਕਰੀਬਨ 800 ਦੇ ਕਰੀਬ ਸੰਗਤਾਂ ਨੇ ਮੈਡੀਕਲ ਸਹੂਲਤਾਂ ਪ੍ਰਰਾਪਤ ਕੀਤੀਆਂ, ਜਿਸ ਵਿਚ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਦੇ ਲੈਬੋਟਰੀ ਟੈਸਟ ਅਤੇ ਫ਼ਰੀ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਸੰਗਤਾਂ ਵਿਚ ਭਾਈ ਅਮਿਤੇਸ਼ਵਰ ਸਿੰਘ, ਭਾਈ ਰੋਬਿਨ ਸਿੰਘ,ਗੁਰਪ੍ਰਰੀਤ ਸਿੰਘ ਮੀਡੀਆ ਇੰਚਾਰਜ, ਭਾਈ ਸਿਮਰਨਜੀਤ ਸਿੰਘ, ਜਸਬੀਰ ਸਿੰਘ,ਭਾਈ ਅਵਤਾਰ ਸਿੰਘ, ਭਾਈ ਗੁਰਚਰਨ ਸਿੰਘ ਕਥਾ ਵਾਚਕ ਆਦਿ ਮੌਜੂਦ ਸਨ।