ਅਜਮੇਰ ਬਾਸਰਕੇ, ਸੰਨ ਸਾਹਿਬ : ਗੁਰਦੁਆਰਾ ਬਾਬਾ ਮੱਲ੍ਹਾ ਸਾਹਿਬ ਜੀ ਪਿੰਡ ਧੱਤਲ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਗੁਰਦੀਪ ਸਿੰਘ ਰਾਮੂਵਾਲ ਤੇ ਸਮੂਹ ਕਮੇਟੀ ਦੀ ਅਗਵਾਈ ਵਿਚ ਮੁੱਖ ਸੇਵਾਦਾਰ ਸੰਤ ਬਾਬਾ ਅਵਤਾਰ ਸਿੰਘ ਧੱਤਲ ਦੀ ਦੇਖ ਰੇਖ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਮੱਲ੍ਹਾ ਸਾਹਿਬ ਜੀ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਅਤੇ ਸੱੱਚਖੰਡ ਵਾਸੀ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਗਿਆਰ੍ਹਵੀ ਬਰਸੀ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਹਜੂਰੀ ਵਿਚ 26 ਜੂਨ ਦੀ ਸ਼ਾਮ ਤੋਂ 27 ਜੂਨ 2022 ਦਿਨ ਸੋਮਵਾਰ ਦੀ ਸ਼ਾਮ ਤੱਕ ਲਗਾਤਾਰ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਕਥਾ ਵਾਚਕ, ਰਾਗੀ, ਢਾਡੀ ਅਤੇ ਕਵੀਸ਼ਰੀ ਜੱਥਿਆਂ ਨੇ ਗੁਰਬਾਣੀ ਨਾਲ ਜੋੜ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿਚ ਸਿੰਘ ਸਾਹਿਬ ਭਾਈ ਰਘੁਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਭਾਈ ਬਲਵਿੰਦਰ ਸਿੰਘ ਹੈੱਡ ਗੰ੍ਥੀ ਸ੍ਰੀ ਹਰਿਮੰਦਰ ਸਾਹਿਬ, ਸੰਤ ਬਾਬਾ ਅਵਤਾਰ ਸਿੰਘ ਕਾਰ ਸੇਵਾ ਸੁਰ ਸਿੰਘ ਵਾਲੇ, ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਕਥਾਵਾਚਕ ਭਾਈ ਮਹਿਲ ਸਿੰਘ, ਮੁਗਵਿੰਦਰ ਸਿੰਘ ਖਾਪੜਖੇੜੀ ਸ਼ੋ੍ਮਣੀ ਕਮੇਟੀ ਮੈਂਬਰ, ਬਾਬਾ ਰੁਪਿੰਦਰ ਸਿੰਘ ਵਡਾਲਾ ਸਤਲਾਣੀ ਸਾਹਿਬ ਵਲੋਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਵਲੋਂ ਦਰਸਾਏ ਮਾਰਗ 'ਤੇ ਚੱਲ ਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਣ 'ਤੇ ਸ਼੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਲੜ ਲੱਗ ਕੇ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਆਈਆਂੇ ਸੰਗਤਾਂ ਅਤੇ ਮਹਾਪੁਰਸ਼ਾਂ ਨੂੰ ਮੁੱਖ ਸੇਵਾਦਾਰ ਸੰਤ ਬਾਬਾ ਅਵਤਾਰ ਸਿੰਘ ਧੱਤਲ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸੁਖਦੇਵ ਸਿੰਘ ਭੂਰਾ ਕੋਹਨਾ ਸਕੱਤਰ ਸ਼ੋ੍ਮਣੀ ਕਮੇਟੀ, ਭਾਈ ਬਲਵਿੰਦਰ ਸਿੰਘ ਕਾਹਲਵਾ ਸਕੱਤਰ ਧਰਮ ਪ੍ਰਚਾਰ ਕਮੇਟੀ, ਮਗਵਿੰਦਰ ਸਿੰਘ ਖਾਪੜਖੇੜੀ ਸ਼ੋ੍ਮਣੀ ਕਮੇਟੀ ਮੈਂਬਰ, ਬਾਬਾ ਬਲਬੀਰ ਸਿੰਘ ਭਕਨਾ ਦਸ਼ਮੇਸ਼ ਤਰਨਾ, ਬਾਬਾ ਰੁਪਿੰਦਰ ਸਿੰਘ ਵਡਾਲਾ, ਜਥੇਦਾਰ ਜਸਪਾਲ ਸਿੰਘ ਪੁਤਲੀਘਰ, ਜਥੇਦਾਰ ਜਗਤਾਰ ਸਿੰਘ ਮਾਨ, ਹਰਪਾਲ ਸਿੰਘ ਖਾਪੜਖੇੜੀ, ਵਿਰਸਾ ਸਿੰਘ ਧੱਤਲ, ਸਤਨਾਮ ਸਿੰਘ ਸਾਂਘਣਾ, ਗੁਰਦੀਪ ਸਿੰਘ ਰਾਮੂਵਾਲ, ਕੁਲਦੀਪ ਸਿੰਘ ਸਰਪੰਚ, ਹੀਰਾ ਸਿੰਘ ਖੂਹੀਵਾਲੇ, ਦਿਲਰਾਜ ਸਿੰਘ ਗਿੱਲ, ਚਾਚਾ ਮਾਹਲ ਸਿੰਘ ਗਿੱਲ, ਪਰਮਦੀਪ ਸਿੰਘ ਸਾਂਘਣਾ, ਸੂਬੇਦਾਰ ਸੇਵਾ ਸਿੰਘ, ਬਾਬਾ ਦਿਲਬਾਗ ਸਿੰਘ ਗੰ੍ਥੀ ਸਿੰਘ ਆਦਿ ਹਜਾਰਾਂ ਦੀ ਤਦਾਦ ਵਿਚ ਆਈਆਂ ਸੰਗਤਾ ਗੁਰੂ ਘਰ ਨੂੰ ਨਤਮਸਤਕ ਹੋਈਆਂ। ਮੇਲੇ ਮੌਕੇ ਸੰਗਤਾਂ ਨੂੰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।