ਗੁਰਮੀਤ ਸੰਧੂ, ਅੰਮਿ੍ਤਸਰ : ਕੌਮਾਂਤਰੀ ਅੱਠਵਾਂ ਯੋਗਾ ਦਿਵਸ ਵਿਸ਼ਵ ਵਿਆਪੀ ਪੱਧਰ ਤੇ ਮਨਾਏ ਜਾਣ ਦੇ ਸਿਲਸਿਲੇ ਤਹਿਤ ਨਿਊ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੰਤਰਯਾਮੀ ਕਲੌਨੀ ਬਾਹਰੀ ਚਾਟੀਵਿੰਡ ਗੇਟ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਦੇ ਦਿਸ਼ਾ ਨਿਰਦੇਸ਼ਾਂ ਅਤੇ ਪਿੰ੍ਸੀਪਲ ਕੁਲਵਿੰਦਰ ਕੌਰ ਦੀ ਅਗਵਾਈ ਤੇ ਸੈਕਟਰੀ ਲਖਵਿੰਦਰ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਯੋਗਾ ਦਿਵਸ ਪੂਰੇ ਜ਼ੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋਂ ਉਤਸ਼ਾਹਪੂਰਵਕ ਹਿੱਸਾ ਲਿਆ ਅਤੇ ਯੋਗਾ ਕਿਰਿਆਵਾਂ ਦਾ ਸ਼ਾਨਦਾਰ ਤੇ ਬੇਮਿਸਾਲ ਪ੍ਰਦਰਸ਼ਨ ਕੀਤਾ। ਨਿਰਧਾਰਿਤ ਸਮਂੇ ਤੱਕ ਚੱਲੇ ਇਸ ਯੋਗਾ ਸ਼ੈਸ਼ਨ ਦੇ ਦੌਰਾਨ ਅਧਿਆਪਕਾ ਅਤੇ ਵਿਦਿਆਰਥੀਆਂ ਨੇ ਵੱਖ-ਵੱਖ ਕਿਰਿਆਵਾਂ ਸੂਰਜ ਨਮਸਕਾਰ, ਵੱਖ-ਵੱਖ ਪ੍ਰਰਾਣਾਯਾਮ, ਧਿਆਨ ਅਤੇ ਹੋਰ ਯੋਗ ਆਸਣਾ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਸਕੂਲ ਦੀ ਪਿੰ੍ਸੀਪਲ ਕੁਲਵਿੰਦਰ ਕੌਰ ਨੇ ਕਿਹਾ ਕਿ ਯੋਗਾ ਸਾਨੂੰ ਸਰੀਰਕ ਤੰਦਰੁਸਤੀ ਤੇ ਚੁਸਤੀ ਫੁਰਤੀ ਦਾ ਤੋਹਫਾ ਤਾਂ ਦਿੰਦਾ ਹੈ ਬਲਕਿ ਇਸ ਨਾਲ ਹਰੇਕ ਇਨਸਾਨ ਨੂੰ ਤਨਾਓੁਗ੍ਸਤ ਪਲਾਂ ਤੋਂ ਵੀ ਮੁਕਤੀ ਮਿਲਦੀ ਹੈ। ਉਨਾਂ੍ਹ ਕਿਹਾ ਕਿ ਯੋਗ ਸਾਧਨਾ ਤੇ ਯੋਗ ਅਰਾਧਨਾ ਦੇ ਨਾਲ ਅਸੀਂ ਆਪਣੇ ਚੁਫੇਰੇ ਦਾ ਕਲਿਆਣ ਕਰਨ ਦੇ ਨਾਲ ਨਾਲ ਇੱਕ ਸਿਹਤਮੰਦ ਸਮਾਜ ਦੀ ਸਿਰਜਨਾਂ ਦੇ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾ ਸੱਕਦੇ ਹਾਂ। ਇਸ ਦੇ ਨਾਲ ਸਾਨੂੰ ਸ਼ੁੱਧ ਵਾਤਾਵਰਨ ਤੇ ਦਿਵਾਇਆ ਮੁਕਤ ਜ਼ਿੰਦਗੀ ਜਿਊਣ ਦਾ ਸ਼ੁੱਭ ਮੌਕੇ ਪ੍ਰਰਾਪਤ ਹੁੰਦਾ ਹੈ। ਇਸ ਲਈ ਯੋਗ ਨੂੰ ਆਪਣੇ ਜੀਵਨਸ਼ੈਲੀ ਦਾ ਹਿੱਸਾ ਜ਼ਰੂਰ ਬਣਾਉਣਾ ਚਾਹੀਦਾ ਹੈ। ਸੈਕਟਰੀ ਲਖਵਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਤੇ ਭਵਿੱਖ ਵਿੱਚ ਅਜਿਹੇ ਉਪਰਾਲਿਆਂ ਨੂੰ ਅਮਲੀ ਜਾਮਾ ਪਹਿਨਾਏ ਜਾਣ ਦਾ ਵਿਸ਼ਵਾਸ਼ ਵੀ ਦਵਾਇਆ।