ਗੁਰਜਿੰਦਰ ਮਾਹਲ, ਅੰਮਿ੍ਤਸਰ : ਅਮਨਦੀਪ ਹਸਪਤਾਲ ਦੁਆਰਾ ਪਹਿਲਾ 'ਪੰਜਾਬ ਆਰਥਰੋਸਕੋਪੀ ਕੋਰਸ' ਕੋਰਟਯਾਰਡ ਮੈਰੀਅਟ ਅੰਮਿ੍ਤਸਰ ਵਿਖੇ ਕਰਵਾਇਆ ਗਿਆ। ਡਾ. ਇੰਦਰਦੀਪ ਸਿੰਘ ਨੇ ਇਸ ਇਕ ਰੋਜ਼ਾ ਕੋਰਸ ਦੇ ਮੇਜ਼ਬਾਨ ਫੈਕਲਟੀ ਦੀ ਜ਼ਿੰਮੇਵਾਰੀ ਸੰਭਾਲੀ। ਡਾ. ਇੰਦਰਦੀਪ ਸਿੰਘ ਅਮਨਦੀਪ ਹਸਪਤਾਲ ਵਿਖੇ ਆਰਥਰੋਸਕੋਪਿਕ ਸਰਜਨ ਅਤੇ ਸੀਨੀਅਰ ਸਲਾਹਕਾਰ (ਖੇਡਾਂ ਅਤੇ ਲਿਗਾਮੈਂਟਸ) ਹਨ। ਇਹ ਵਿਹਾਰਕ ਕੋਰਸ, 'ਆਲ ਅਬਾਊਟ ਏਸੀਐਲ ਅਤੇ ਮੇਨਿਸਕਸ' 'ਤੇ ਕੇਂਦਰਿਤ ਸੀ। ਇਸ 'ਲਾਈਵ ਸਰਜਰੀ ਇਵੈਂਟ' ਦੌਰਾਨ ਸੈਸ਼ਨ ਫੈਕਲਟੀ ਦੇ ਵਿਦਵਾਨ ਸਮੂਹ ਦੁਆਰਾ ਦਿੱਤੇ ਗਏ ਸੈਸ਼ਨ ਡੂੰਘੇ ਗਿਆਨ ਅਤੇ ਜਾਣਕਾਰੀ ਨਾਲ ਭਰਪੂਰ ਸਨ। ਫੈਕਲਟੀ ਵਿੱਚ ਖੇਤਰ ਦੇ ਮਾਣਯੋਗ ਮਾਹਿਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਡਾ. ਸੰਜੀਵ ਮਹਾਜਨ, ਡਾ. ਨਿਤਿਨ ਬਿਥਰ, ਡਾ. ਵਿਜੰਦਰ ਅਰੋੜਾ, ਡਾ. ਮਨਿਤ ਅਰੋੜਾ ਤੇ ਡਾ. ਸਿਧਾਰਥ ਅਗਰਵਾਲ ਸ਼ਾਮਲ ਸਨ। ਚਾਰ ਵਿਲੱਖਣ ਕੋਰਸ ਸੈਸ਼ਨਾਂ ਨੇ ਭਾਗ ਲੈਣ ਵਾਲੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਐਂਟੀਰੀਅਰ ਕਰੂਸੀਏਟ ਲਿਗਾਮੈਂਟ (ਏਸੀਐਲ) ਅਤੇ ਮੇਨਿਸਕਸ ਸਰਜਰੀਆਂ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਦਾਨ ਕੀਤੀ। ਇਵੈਂਟ ਵਿੱਚ ਐਮਆਰਆਈ ਵਿਆਖਿਆ, ਗ੍ਰਾਫਟ ਹਾਰਵੈਸਟ ਤਕਨੀਕ, ਕਲੀਨਿਕਲ ਜਾਂਚ, ਪੋਰਟਲ, ਆਦਿ 'ਤੇ ਸੈਸ਼ਨ ਪੇਸ਼ ਕੀਤੇ ਗਏ। ਕੋਰਸ ਵਿੱਚ ਕਲੀਨਿਕਲ ਜਾਂਚ ਅਤੇ ਲਾਈਵ ਸਰਜਰੀ ਦੇ ਨਾਲ-ਨਾਲ ਸਾ (ਆਰਾ) ਬੋਨ ਵਰਕਸ਼ਾਪ ਸ਼ਾਮਲ ਸੀ। ਹਾਜ਼ਰੀਨ ਨੇ ਟਿਸ਼ੂ ਗ੍ਰਾਫਟਸ ਤੇ ਮੇਨਿਸਕਸ ਰਿਪੇਅਰ ਦੀ ਵਰਤੋਂ ਕਰਦੇ ਹੋਏ ਏਸੀਐਲ ਪੁਨਰ-ਨਿਰਮਾਣ ਲਈ ਸਰਜੀਕਲ ਤਕਨੀਕਾਂ ਦੇ ਨਾਲ, ਆਰਥਰੋਸਕੋਪੀ ਸਰਜਰੀ, ਇਸ ਦੇ ਸੰਕੇਤਾਂ, ਨਿਰੋਧਕਤਾਵਾਂ, ਪੂਰਵ ਯੋਜਨਾਬੰਦੀ, ਪੋਸਟੋਪਰੇਟਿਵ ਦੇਖਭਾਲ ਅਤੇ ਜਟਿਲਤਾਵਾਂ ਬਾਰੇ ਸਿੱਖਿਆ। ਡਾ. ਇੰਦਰਦੀਪ ਸਿੰਘ ਨੇ ਕਿਹਾ ਗੋਡਿਆਂ ਦੀ ਆਰਥਰੋਸਕੋਪੀ ਲਈ ਬਹੁਤ ਸਾਰੇ ਕੋਰਸ ਉਪਲਬਧ ਹਨ। ਪਰ, ਇਹ ਕੋਰਸ ਵਿਲੱਖਣ ਹੈ ਕਿਉਂਕਿ ਇਹ ਏਸੀਐਲ ਅਤੇ ਮੇਨਿਸਕਸ ਸਰਜਰੀਆਂ 'ਤੇ ਕੇਂਦਰਿਤ ਹੈ। ਉਨਾਂ੍ਹ ਕਿਹਾ ਕਿ ਇਸ ਕੋਰਸ ਦਾ ਉਦੇਸ਼ ਸਰਜਨਾਂ ਨੂੰ ਇਨ੍ਹਾਂ ਲਿਗਾਮੈਂਟਸ ਦੇ ਸਰੀਰ ਵਿਗਿਆਨ ਅਤੇ ਇਲਾਜ ਕਿਵੇਂ ਕਰਨ ਬਾਰੇ ਬਿਹਤਰ ਸਮਝ ਪ੍ਰਦਾਨ ਕਰਨਾ ਹੈ। ਅਸੀਂ ਅਮਨਦੀਪ ਮੈਡੀਸਿਟੀ ਵਿਖੇ ਜ਼ਖ਼ਮੀ ਅਥਲੀਟਾਂ ਲਈ ਇਹ ਸਰਜਰੀਆਂ ਨਿਯਮਿਤ ਤੌਰ 'ਤੇ ਕਰ ਰਹੇ ਹਾਂ। ਪਹਿਲਾਂ ਇਨ੍ਹਾਂ ਖ਼ਿਡਾਰੀਆਂ ਨੂੰ ਇਲਾਜ ਲਈ ਪੂਰੇ ਭਾਰਤ ਦੇ ਦੂਰ ਦਰਾਜ ਖੇਤਰਾਂ ਵਿਚ ਜਾਣਾ ਪੈਂਦਾ ਸੀ। ਪਰ ਹੁਣ ਅਸੀਂ ਜ਼ਖ਼ਮੀ ਖਿਡਾਰੀਆਂ ਦੀ ਦੇਖਭਾਲ ਕਰਨ, ਉਨ੍ਹਾਂ ਨੂੰ ਆਪਣੀਆਂ ਖੇਡਾਂ ਵਿਚ ਵਾਪਸ ਜਾਣ ਅਤੇ ਸੱਟ ਤੋਂ ਪਹਿਲਾਂ ਦੇ ਪੱਧਰ ਨੂੰ ਪ੍ਰਰਾਪਤ ਕਰਨ ਦੇ ਸਹਾਇਕ ਹੋਣ ਵਿਚ ਮਾਣ ਮਹਿਸੂਸ ਕਰਦੇ ਹਾਂ।