ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਐਲੀਮੈਂਟਰੀ ਟੀਚਰਜ ਯੂਨੀਅਨ ਅੰਮਿ੍ਤਸਰ ਦੇ ਸੱਦੇ 'ਤੇ ਵੱਡੀ ਗਿਣਤੀ 'ਚ ਇਕੱਠੇ ਹੋਏ ਐਲੀਮੈਂਟਰੀ ਅਧਿਆਪਕਾਂ ਨੇ ਜਥੇਬੰਦੀ ਦੇ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਤੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਤਰੱਕੀਆਂ ਨਾ ਹੋਣ ਦੇ ਰੋਸ ਵਜੋਂ ਜ਼ਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਦਾ ਕੀਤਾ ਿਘਰਾਓ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਮੁੱਖ ਸੂਬਾ ਪ੍ਰਰੈੱਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਵੱਲੋਂ ਪਿਛਲੇ ਸਮੇਂ ਹੈੱਡਟੀਚਰ ਦੀਆਂ ਕੀਤੀਆਂ ਪ੍ਰਮੋਸ਼ਨਾਂ ਤੋਂ ਬਾਅਦ ਡੀ-ਬਾਰ ਹੋਏ 59 ਅਧਿਆਪਕਾਂ ਦੀ ਜਗ੍ਹਾ ਤੇ ਦੂਜੇ ਗੇੜ ਦੀਆਂ ਹੈੱਡਟੀਚਰ ਪ੍ਰਮੋਸ਼ਨਾਂ ਦੇ ਆਰਡਰ ਨਾ ਦੇਣ ਅਤੇ ਨਾ ਹੀ ਹੁਣ ਡੀਪੀਆਈ ਦਫਤਰ ਕੋਲੋ ਪ੍ਰਮੋਸ਼ਨਾਂ ਕਰਨ ਕਰਵਾਏ ਹੁਕਮਾਂ ਦੇ ਬਾਵਜੂਦ ਪ੍ਰਮੋਸ਼ਨਾ ਨਾ ਕਰਨ ਦੇ ਦੋਸ਼ ਲਗਾਇਆ। ਇਸ ਿਘਰਾਓ ਦੌਰਾਨ ਅਧਿਆਪਕਾਂ ਦੇ ਵੱਡੇ ਰੋਸ ਨੂੰ ਵੇਖਦਿਆਂ ਹੋਇਆਂ ਡਿਪਟੀ ਕਮਿਸ਼ਨਰ ਦਫਤਰ ਵੱਲੋਂ ਤਹਿਸੀਲਦਾਰ ਪਰਮਪ੍ਰਰੀਤ ਸਿੰਘ ਗੋਰਾਇਆ ਨੇ ਧਰਨੇ ਵਾਲੀ ਜਗ੍ਹਾ ਪਹੁੰਚ ਕੇ ਮੰਗ ਪੱਤਰ ਲੈਂਦਿਆ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜਲਦ ਹੀ ਡਿਪਟੀ ਕਮਿਸ਼ਨਰ ਅੰਮਿ੍ਤਸਰ ਨਾਲ ਜਥੇਬੰਦੀ ਦੀ ਮੀਟਿੰਗ ਫਿਕਸ ਹੋ ਰਹੀ ਹੈ, ਜਿਸ 'ਚ ਸਾਰਾ ਮਸਲਾ ਹੱਲ ਕਰਵਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਧਿਆਪਕਾਂ ਵੱਲੋ ਰੋਸ ਧਰਨਾ ਇਸ ਸ਼ਰਤ ਤੇ ਸਮਾਪਤ ਕੀਤਾ ਗਿਆ ਕਿ ਪ੍ਰਸ਼ਾਸ਼ਨ ਉਨਾਂ੍ਹ ਦਾ ਮਸਲਾ ਤੁਰੰਤ ਹੱਲ ਕਰੇ ਨਹੀਂ ਤਾਂ ਉਨਾਂ੍ਹ ਦੀ ਜਥੇਬੰਦੀ 30 ਮਈ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਜਿਲਾ ਿਸਿਖਆ ਦਫਤਰ ਦੀ ਵੱਡੀ ਲਾਪਰਵਾਹੀ ਦਾ ਪਰਦਾਫਾਸ਼ ਕਰੇਗੀ।

ਇਸ ਮੌਕੇ ਜਤਿੰਦਰਪਾਲ ਸਿੰਘ ਰੰਧਾਵਾ,ਨਵਦੀਪ ਸਿੰਘ, ਸੁਖਦੇਵ ਸਿੰਘ ਵੇਰਕਾ, ਪਰਮਬੀਰ ਸਿੰਘ ਰੋਖੇ , ਮਨਜੀਤ ਸਿੰਘ ਮੰਨਾ, ਗੁਰਪ੍ਰਰੀਤ ਸਿੰਘ ਵੇਰਕਾ, ਲਖਵਿੰਦਰ ਸਿੰਘ ਸੰਗੂਆਣਾ,ਸਰਬਜੋਤ ਸਿੰਘ ਵਿਛੋਆ, ਯਾਦਮਨਿੰਦਰ ਸਿੰਘ ਧਾਰੀਵਾਲ, ਦਿਲਬਾਗ ਸਿੰਘ ਬਾਜਵਾ, ਜਸਵਿੰਦਰਪਾਲ ਸਿੰਘ ਜੱਸ ,ਗੁਰਪ੍ਰਰੀਤ ਸਿੰਘ ਥਿੰਦ, ਸੁਖਜਿੰਦਰ ਸਿੰਘ ਦੂਜੋਵਾਲ, ਰੁਪਿੰਦਰ ਸਿੰਘ ਰਵੀ, ਰਜਿੰਦਰ ਸਿੰਘ ਰਾਜਾਸਾਂਸੀ ,ਪ੍ਰਮੋਦ ਸਿੰਘ, ਰਵਿੰਦਰ ਸ਼ਰਮਾ, ਸੁਖਜੀਤ ਸਿੰਘ ਭਕਨਾ, ਮਨਿੰਦਰ ਸਿੰਘ, ਗੁਰਲਾਲ ਸਿੰਘ ਸੋਹੀ, ਰਣਜੀਤ ਸਿੰਘ ਸ਼ਾਹ, ਬਲਜੀਤ ਸਿੰਘ ਮੱਲ੍ਹੀ,ਮੁਨੀਸ਼ ਸਲਹੋਤਰਾ ਆਦਿ ਹਾਜ਼ਰ ਸਨ।