ਅਮਨਦੀਪ ਸਿੰਘ, ਅੰਮਿ੍ਤਸਰ : 100 ਦੇ ਕਰੀਬ ਕੌਮੀ, ਰਾਜ ਅਤੇ ਜ਼ਿਲ੍ਹਾ ਪੱਧਰੀ ਖਿਡਾਰੀ ਪੈਦਾ ਕਰਕੇ ਆਪਣਾ ਨਾਂ ਕੌਮੀ ਖੇਡ ਨਕਸ਼ੇ 'ਤੇ ਚਮਕਾਉਣ ਵਾਲੀ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮਿ੍ਤਸਰ ਵੱਲੋਂ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਗੁਰਪ੍ਰਰੀਤ ਸਿੰਘ ਗਿੱਲ ਨੂੰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਡੀਡੀਪੀਓ) ਅੰਮਿ੍ਤਸਰ ਦਾ ਅਹੁਦਾ ਮੁੜ ਤੋਂ ਸੰਭਾਲਣ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਦੱਸਣਯੋਗ ਹੈ ਕਿ ਅੰਮਿ੍ਤਸਰ ਵਿਖੇ ਗਿੱਲ ਵਲੋਂ ਪਿੰਡਾਂ ਦੇ ਵਿਕਾਸ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਗਿਆ ਹੈ ਅਤੇ ਆਪਣੇ ਅੰਮਿ੍ਤਸਰ ਦੇ ਕਾਰਜਕਾਲ ਦੌਰਾਨ ਕਈ ਪਿੰਡਾਂ ਵਿਚ ਮਨਰੇਗਾ ਤਹਿਤ ਕਈ ਪਾਰਕਾਂ ਦਾ ਨਿਰਮਾਣ ਵੀ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਸਕੂਲਾਂ ਦੀ ਚਾਰਦੀਵਾਰੀ ਅਤੇ ਮੈਥ ਪਾਰਕ ਵੀ ਤਿਆਰ ਕਰਵਾਏ ਗਏ ਸਨ। ਡੀਡੀਪੀਓ ਗਿੱਲ ਨੇ ਉਪਰੋਕਤ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਗੁਰੂ ਨਗਰੀ ਸ਼੍ਰੀ ਅੰਮਿ੍ਤਸਰ ਸਾਹਿਬ ਦੀ ਸੇਵਾ ਆਪਣੇ ਤਨੋ-ਮਨੋ ਕਰਾਂਗਾ। ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮਿ੍ਤਸਰ ਵੱਲੋਂ ਅੱਜ ਮਿਲੇ ਸਨਮਾਨ ਨਾਲ ਮੇਰੀਆਂ ਜਿੰਮੇਵਾਰੀਆਂ ਹੋਰ ਵੱਧ ਗਈਆਂ ਹਨ ਅਤੇ ਮੈਂ ਆਪਣੇ ਕੰਮ ਪ੍ਰਤੀ ਵਫ਼ਾਦਾਰ ਰਹਾਂਗਾ। ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਬਿਕਰਮਜੀਤ ਸਿੰਘ (ਬੀਡੀਪੀਓ), ਬਲਜਿੰਦਰ ਸਿੰਘ ਮੱਟੂ ਅਤੇ ਪਰਮਜੀਤ ਸਿੰਘ (ਰੀਡਰ) ਮੌਜੂਦ ਸਨ।