ਗੁਰਮੀਤ ਸੰਧੂ, ਅੰਮਿ੍ਤਸਰ : ਸਿਡਾਨਾ ਇੰਸਟੀਚਿਊਟਸ ਖਿਆਲਾ ਖੁਰਦ ਦੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਵਿਸ਼ੇਸ਼ ਦਿਨ ਦਿਹਾੜਿਆਂ ਤੇ ਤਿੱਥ-ਤਿਉਹਾਰਾਂ ਨਾਲ ਸਬੰਧਿਤ ਤੇ ਰੋਜ਼ਾਨਾ ਦੀਆਂ ਤਰੀਕਾਂ ਅਤੇ ਦਿਨਾਂ ਨੂੰ ਦਰਸਾਉਂਦਾ ਕੈਲੰਡਰ ਜਾਰੀ ਕਰਨ ਦੇ ਨਾਲ-ਨਾਲ ਇੰਸਟੀਚਿਊਟ ਦੀਆਂ ਵਿੱਦਿਅਕ ਤੇ ਹੋਰ ਗਤੀਵਿਧੀਆਂ ਦਰਸਾਉਂਦੀ ਡਾਇਰੀ ਲੋਕ ਅਰਪਿਤ ਕੀਤੀ ਗਈ। ਰਿਲੀਜ਼ ਕਰਨ ਦੀ ਰਸਮ ਇੰਸਟੀਚਿਊਟ ਦੀ ਐੱਮਡੀ ਜੀਵਨ ਜੋਤੀ ਸਿਡਾਨਾ ਨੇ ਅਦਾ ਕੀਤੀ ਤੇ ਕਿਹਾ ਸਮੇਂ ਦੇ ਨਾਲ ਚੱਲਣਾ ਅਤੇ ਸਮੇਂ ਦੇ ਹਾਣੀ ਬਣਨਾ ਸਮੇਂ ਦੀ ਜ਼ਰੂਰਤ ਅਤੇ ਲੋੜ ਹੈ ਜਿਸ ਦੇ ਵਿੱਚ ਕੈਲੰਡਰ ਤੇ ਵੱਖ-ਵੱਖ ਪ੍ਰਕਾਰ ਦੀਆਂ ਘੜੀਆਂ ਅਹਿਮ ਭੂਮਿਕਾ ਅਦਾ ਕਰਦੀਆਂ ਹਨ।ਉਨਾਂ੍ਹ ਕਿਹਾ ਕਿ ਸਿਡਾਨਾ ਇੰਸਟੀਚਿਊਟਸ ਦੇ ਵੱਖ ਵੱਖ ਅਦਾਰਿਆਂ ਦੇ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਮੇਂ ਦੇ ਅਨੁਕੂਲ ਢਾਲਣ ਤੇ ਤਰਾਸ਼ਣ ਦੇ ਲਈ ਅਸੀਂ ਵਚਨਬੱਧ ਹਾਂ। ਸਰਹੱਦੀ ਇਲਾਕਾ ਨਿਵਾਸੀਆਂ ਦੇ ਬੱਚਿਆਂ ਨੂੰ ਸਸਤੀ ਤੇ ਮਿਆਰੀ ਵਿੱਦਿਆ ਦੇਣ ਦੇ ਮੰਤਵ ਦੇ ਨਾਲ ਖੋਲ੍ਹੇ ਗਏ ਸਿਡਾਨਾ ਇੰਸਟੀਚਿਊਟਸ ਆਪਣੇ ਉਦੇਸ਼ ਅਤੇ ਮੰਤਵ ਨੂੰ ਪੂਰਾ ਕਰਨ ਵਿੱਚ ਮੋਹਰੀ ਹਨ। ਉਨਾਂ੍ਹ ਕਿਹਾ ਕਿ ਇੰਸਟੀਚਿਊਟ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਦੋਵੇਂ ਚੀਜ਼ਾਂ ਇੰਸਟੀਚਿਊਟਸ ਦੀ ਕਾਰਜਸ਼ੈਲੀ ਅਤੇ ਪ੍ਰਰਾਪਤੀਆਂ ਨੂੰ ਤਸਦੀਕ ਕਰਦੀਆਂ ਹਨ। ਇਸ ਮੌਕੇ ਪਿੰ੍ਸੀਪਲ ਜੀਐੱਸ ਭੁੱਲਰ,ਵਾਈਸ ਪਿੰ੍ਸੀਪਲ ਕਨਿਕਾ ਭਾਟੀਆ, ਡੀਪੀਈ ਭੁਪਿੰਦਰ ਸਿੰਘ, ਦਰਸ਼ਪ੍ਰਰੀਤ ਸਿੰਘ ਭੁੱਲਰ, ਨਵਨੀਤ ਕੌਰ ਭੰਗੂ, ਪੁਨੀਤ ਸਲਵਾਨ, ਮਾਧੁਰੀ ਆਦਿ ਹਾਜ਼ਰ ਸਨ।