ਗਗਨਦੀਪ ਬੇਦੀ, ਅੰਮਿ੍ਤਸਰ : ਸਾਬਕਾ ਆਈਜੀ ਅਤੇ ਆਮ ਆਦਮੀ ਪਾਰਟੀ ਦੇ ਸਟਾਰ ਨੇਤਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਸ਼ਾਨਦਾਰ ਢੰਗ ਨਾਲ ਮਾਝਾ ਫਤਹਿ ਕਰੇਗੀ ਅਤੇ ਵਿਰੋਧੀਆਂ ਪਾਰਟੀਆਂ ਨੂੰ 2022 ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਬਲਾਕ ਇੰਚਾਰਜ ਅਮਨਬੀਰ ਸਿੰਘ ਤੁੰਗ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਤੁੰਗ ਨੇ ਕਿਹਾ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਉਹ ਸ਼ਖਸ ਹਨ ਜੋ ਭਿ੍ਸ਼ਟ ਸਿਸਟਮ ਦੇ ਖਿਲਾਫ ਅਤੇ ਸਰਕਾਰੀ ਧੱਕੇਸ਼ਾਹੀ ਦੇ ਖਿਲਾਫ ਹਮੇਸ਼ਾਂ ਤੋਂ ਹੀ ਡਟੇ ਕੇ ਖੜ੍ਹੇ ਰਹੇ ਹਨ। ਲੋਕ ਲੰਬੇ ਸਮੇਂ ਤੋਂ ਉਡੀਕ ਵਿਚ ਸਨ ਕਿ ਕੁੰਵਰ ਵਿਜੇ ਪ੍ਰਤਾਪ ਰਾਜਨੀਤੀ ਵਿਚ ਸ਼ਾਮਲ ਹੋ ਕੇ ਭਿ੍ਸ਼ਟ ਨੇਤਾਵਾਂ ਨੂੰ ਲਗਾਮ ਪਾਉਣ ਤੇ ਹੁਣ ਸਮਾਂ ਆ ਗਿਆ ਹੈ। ਉਹ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਿਚ ਡਟ ਕੇ ਆਮ ਆਦਮੀ ਪਾਰਟੀ ਦਾ ਘਰ-ਘਰ ਜਾ ਕੇ ਪ੍ਰਚਾਰ ਕਰ ਰਹੇ ਹਨ। ਲੋਕਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ। ਉਨਾਂ੍ਹ ਨੂੰ ਪੂਰਾ ਯਕੀਨ ਹੈ ਕਿ 2022 ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਪੂਰਨ ਬਹੁਮਤ ਦੇ ਨਾਲ ਪੰਜਾਬ ਵਿਚ ਸਰਕਾਰ ਬਣਾ ਕੇ ਲੋਕਾਂ ਦੀ ਤਾਕਤ ਲੋਕਤੰਤਰ ਨੂੰ ਲੋਕਾਂ ਦੇ ਹੱਥ ਵਿਚ ਥਮਾਏਗੀ। ਇਸ ਮੌਕੇ ਹਨੀ, ਪਵਨ ਠਾਕੁਰ, ਸ਼ਿੰਦਰ, ਅਮਿਤ ਆਦਿ ਵੀ ਹਾਜ਼ਰ ਸਨ।

ਕੈਪਸ਼ਨ-ਫੋਟੋ- 23

ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਅਮਨਬੀਰ ਸਿੰਘ ਤੁੰਗ, ਹਨੀ, ਪਵਨ ਠਾਕੁਰ, ਸ਼ਿੰਦਰ, ਅਮਿਤ ਤੇ ਹੋਰ।