ਪੱਤਰ ਪੇ੍ਰਰਕ, ਅੰਮਿ੍ਤਸਰ : ਮੁਸਕਾਨ ਵੂਮਨ ਵੈਲਫੇਅਰ ਸੁਸਾਇਟੀ ਵੱਲੋਂ ਅਤੇ ਸਾਂਝ ਕਮੇਟੀ ਦੀ ਟੀਮ ਵੱਲੋਂ ਅੌਰਤਾਂ ਨੂੰ ਜਾਗਰੂਕ ਕਰਨ ਲਈ 'ਜਾਗਰੂਕਤਾ ਕੈਂਪ' ਲਗਾਇਆ ਗਿਆ, ਜਿਸ ਵਿਚ ਜਿਲ੍ਹਾ ਸਾਂਝ ਕਮੇਟੀ ਦੇ ਇੰਚਾਰਜ ਪਰਮਜੀਤ ਸਿੰਘ ਅਤੇ ਇੰਸਪੈਕਟਰ ਤਜਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮਕਬੂਲਪੁਰਾ ਸਥਿਤ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਵਿਖੇ ਕੀਤੇ ਇਸ ਸੈਮੀਨਾਰ ਦੌਰਾਨ ਸਾਂਝ ਕਮੇਟੀ ਵੱਲੋਂ ਅੌਰਤਾਂ ਨੂੰ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਇੰਸਪੈਕਟਰ ਪਰਮਜੀਤ ਸਿੰਘ ਨੇ ਕਿਹਾ ਕਿ ਸਾਂਝੇ ਕੇਂਦਰ ਵਿਖੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਸਾਰਿਆਂ ਨੂੰ ਲਾਭ ਲੈਣਾ ਚਾਹੀਦਾ ਹੈ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਪ੍ਰਧਾਨ ਸਪਨਾ ਮਹਿਰਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਲੋਕ ਭਲਾਈ ਸਾਂਝ ਕੇਂਦਰ ਇਕ ਬਹੁਤ ਵਧੀਆ ਉਪਰਾਲਾ ਹੈ। ਇਸ ਮੌਕੇ ਤੇ ਸ਼ਾਮਿਲ ਮੁਸਕਾਨ ਵੂਮੈਨ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਸਪਨਾ ਮਹਿਰਾ, ਮੀਤ ਪ੍ਰਧਾਨ ਸਪਨਾ ਭਾਟੀਆ, ਸੀਮਾ, ਬਬਲੀ, ਕੁਲਵੀਰ, ਸੰਦੀਪ, ਸਪਨਾ ਸ਼ਰਮਾ, ਸੋਨੀਆ, ਵਿਕਰਮ, ਸਤਨਾਮ ਸਿੰਘ, ਮਿਠੂ ਪ੍ਰਧਾਨ, ਮਨਿੰਦਰ ਕੌਰ ਆਦਿ ਸ਼ਾਮਿਲ ਸਨ।