ਸੁਭਾਸ਼ ਚੰਦਰ ਭਗਤ, ਮਜੀਠਾ : ਮੌਜੂਦਾ ਸਮੇਂ ਵਿਚ ਮਹਿੰਗਾਈ ਨੇ ਆਮ ਲੋਕਾਂ ਦਾ ਜੀਵਨ ਪੱਧਰ ਹੇਠਾਂ ਡੇਗ ਦਿੱਤਾ ਹੈ ਜਿਸ ਕਰਕੇ ਲੋਕਾਂ ਨੂੰ ਆਪਣਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋਇਆ ਹੈ ਜਿਸ ਕਰਕੇ ਉਹ ਆਮ ਲੋੜਾਂ ਤੋਂ ਵੀ ਵਾਂਝੇ ਰਹਿ ਜਾਦੇ ਹਨ ਪਰ ਸਮਾਜ ਸੇਵੀ ਜਥੇਬੰਦੀਆਂ ਨੂੰ ਲੋੜਵੰਦਾਂ ਦੀ ਮਦਦ ਲਈ ਹੰਭਲਾ ਮਾਰਨਾ ਚਾਹੀਦਾ ਹੈ ਤਾ ਕਿ ਉਹ ਆਪਣਾ ਜੀਵਨ ਨਿਰਬਾਹ ਅਸਾਨੀ ਨਾਲ ਕਰ ਸਕਣ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਸਿਮਰਤਪਾਲ ਸਿੰਘ ਦੁਧਾਲਾ ਤੇ ਅਕਾਲੀ ਆਗੂ ਗੁਰਜੰਟ ਸਿੰਘ ਨੇ ਲੋੜਵੰਦਾਂ ਨੂੰ ਸਰਦੀਆਂ ਦੇ ਮੌਸਮ ਚ ਗਰਮ ਕੱਪੜੇ ਵੰਡਣ ਮੌਕੇ ਕੀਤਾ। ਉਨਾਂ੍ਹ ਕਿਹਾ ਕਿ ਸਰਦੀਆਂ ਦਾ ਮੌਸਮ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਅੌਖਾ ਹੁੰਦਾ ਹੈ, ਕਿਉਂਕਿ ਉਨਾਂ੍ਹ ਨੂੰ ਇਸ ਤੋ ਬਚਾ ਲਈ ਕਈ ਤਰ੍ਹਾਂ ਦੇ ਸਾਧਨਾ ਦੀ ਲੋੜ ਪੈਂਦੀ ਹੈ ਜਿਸ ਵਿਚ ਸਭ ਤੋ ਜਰੂਰੀ ਕੱਪੜੇ ਹਨ ਜਿੰਨਾਂ ਨੂੰ ਅੱਜ ਮੋਹਤਬਰਾਂ ਦੀ ਹਾਜਰੀ ਵਿਚ ਵੰਡ ਕੇ ਸਾਨੂੰ ਆਤਮਿਕ ਖੁਸ਼ੀ ਪ੍ਰਰਾਪਤ ਹੋਈ ਹੈ। ਦੁਧਾਲਾ ਨੇ ਕਿਹਾ ਕਿ ਸਾਨੂੰ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਪ੍ਰਮਾਤਮਾ ਸਾਨੂੰ ਸਮਰੱਥਾ ਬਖਸ਼ੇ ਕਿ ਅਸੀ ਆਉਣ ਵਾਲੇ ਸਮੇਂ ਵਿਚ ਇਹੋ ਜਿਹੇ ਕਾਰਜ ਕਰਦੇ ਰਹੀਏ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਪੇ੍ਰਰਨਾ ਸਦਕਾ ਅਸੀਂ ਕੋਰੋਨਾ ਕਾਲ ਵਿਚ ਵੀ ਲੋਕਾਂ ਦੀ ਸਮੇਂ-ਸਮੇਂ 'ਤੇ ਮਦਦ ਕੀਤੀ ਸੀ ਜਿਸ ਤੋਂ ਬਾਅਦ ਸਾਡਾ ਲੋੜਵੰਦਾਂ ਦੀ ਮਦਦ ਵਾਸਤੇ ਮਨੋਬਲ ਹੋਰ ਵਧਿਆ। ਇਸ ਨੇਕ ਕੰਮ ਨੂੰ ਪੂਰਿਆ ਕਰਨ ਲਈ ਸਿੰਗਾਰਾ ਸਿੰਘ ਸਰਕਲ ਪ੍ਰਧਾਨ, ਸਾਬਕਾ ਸਰਪੰਚ ਨਿਰਮਲ ਸਿੰਘ, ਸੂਰਤਾ ਸਿੰਘ, ਗੁਲਜਾਰ ਸਿੰਘ, ਸੁਖਦੇਵ ਸਿੰਘ, ਲਖਬੀਰ ਸਿੰਘ, ਅਮਨ ਕਨੇਡਾ, ਰਾਜਸੁਖਜਿੰਦਰ ਕਨੇਡਾ, ਸੋਨੀ ਆਸਟ੍ਰੇਲੀਆ, ਗਿੰਦਰ ਆਦਿ ਸ਼ਾਮਲ ਸਨ।