ਬਲਰਾਜ ਸਿੰਘ, ਵੇਰਕਾ : ਵਿਧਾਨ ਸਭਾ ਹਲਕਾ ਪੂਰਬੀ ਅਧੀਨ ਆਉਂਦੇ ਇਕਲੌਤੇ ਪੰਚਾਇਤੀ ਪਿੰਡ ਮੂਧਲ ਵਿਖੇ ਲੰਮੇ ਸਮੇਂ ਤੋਂ ਅਣਗੌਲੇ ਵਿਕਾਸ ਕਾਰਜਾਂ 'ਚ ਤੇਜ਼ੀ ਆਈ ਹੈ। ਮੂਧਲ ਦੇ ਸਰਪੰਚ ਗੁਰਕੀਰਤ ਸਿੰਘ ਸਰਕਾਰੀਆ, ਮੈਂਬਰ ਪੰਚਾਇਤ ਇਕਬਾਲ ਸਿੰਘ ਮੂਧਲ ਨੇ ਕਿਹਾ ਕਿ ਹਲਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਤੇ ਏਡੀਸੀ ਵਿਕਾਸ ਰਣਬੀਰ ਸਿੰਘ ਦੇ ਯਤਨਾਂ ਸਦਕਾ ਗ੍ਰਾਮ ਪੰਚਾਇਤ ਵੱਲੋਂ 25 ਸਾਲ ਤੋਂ ਵਿਸਾਰੇ ਪਿੰਡ ਦੇ ਚੋਰਾਹੇ 'ਚ ਇੰਟਰਲਾਕਿੰਗ ਟਾਈਲਾਂ ਲਾ ਕੇ ਪੱਕਿਆ ਕੀਤਾ ਜਾ ਰਿਹਾ ਹੈ, ਜਿਸ ਨਾਲ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਸਰਪੰਚ ਨੇ ਕਿਹਾ ਪਿੰਡ ਮੂਧਲ ਦੇ ਵਿਕਾਸ ਕਾਰਜ ਬਿਨਾਂ ਕਿਸੇ ਭੇਦਭਾਵ ਤੇਜ਼ੀ ਨਾਲ ਜਾਰੀ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕੰਮ ਨੂੰ ਅਧੂਰਾ ਨਹੀ ਛੱਡਿਆ ਜਾਵੇਗਾ, ਵਿਕਾਸ ਕੰਮਾਂ ਤੋਂ ਪਿੰਡ ਵਾਸੀ ਸੰਤੁਸ਼ਟ ਹਨ। ਸਰਪੰਚ ਗੁਰਕੀਰਤ ਸਿੰਘ ਸਰਕਾਰੀਆ, ਮੈਂਬਰ ਪੰਚਾਇਤ ਇਕਬਾਲ ਸਿੰਘ, ਠੇਕੇਦਾਰ ਮੁਖਤਾਰ ਸਿੰਘ, ਗੁੱਗਾ ਫੋਜੀ, ਪਿਆਰਾ ਸਿੰਘ ਚੱਕੀ ਵਾਲੇ, ਠੇਕੇਦਾਰ ਸੰਦੀਪ ਸਿੰਘ ਆਦਿ ਨੇ ਪਿੰਡ 'ਚ ਚੱਲ ਰਹੇ ਵਿਕਾਸ ਕਾਰਜਾਂ ਲਈ ਹਲਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਤੇ ਏਡੀਸੀ ਵਿਕਾਸ ਰਣਬੀਰ ਸਿੰਘ ਦਾ ਧੰਨਵਾਦ ਕੀਤਾ।