ਰਾਜਨ ਮਹਿਰਾ, ਅੰਮਿ੍ਤਸਰ : ਕੋਰੋਨਾ ਕਾਲ 'ਚ ਹਰ ਜਗ੍ਹਾ ਰੁਜ਼ਗਾਰ ਦੀ ਘਾਟ ਰਹੀ ਹੈ ਤੇ ਆਰਥਿਕ ਮੰਦੀ ਦੇ ਇਸ ਦੌਰ 'ਚ ਬਹੁਤ ਸਾਰੇ ਸਿਖਲਾਈ ਪ੍ਰਰਾਪਤ ਨੌਜਵਾਨਾਂ ਨੇ ਆਪਣੀਆਂ ਨੌਕਰੀਆਂ ਵੀ ਗੁਆ ਲਈਆਂ ਤੇ ਅਜਿਹੇ ਮੁਸ਼ਕਲ ਸਮੇਂ ਵਿਚ ਵੀ ਡੀਏਵੀ ਕਾਲਜ ਅੰਮਿ੍ਤਸਰ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰ ਰਿਹਾ ਹੈ। ਅੰਤਿਮ ਸਾਲ ਤੇ ਪਾਸ ਆਊਟ ਵਿਦਿਆਰਥੀਆਂ ਨੂੰ ਪਲੇਸਮੈਂਟ ਡਰਾਈਵ ਰਾਹੀਂ ਵੱਖ-ਵੱਖ ਬਹੁਕੌਮੀ ਕੰਪਨੀਆਂ 'ਚ ਰੁਜ਼ਗਾਰ ਦੇ ਮੌਕੇ ਦਿੱਤੇ ਜਾ ਰਹੇ ਹਨ। ਡਾ. ਰਾਜੇਸ਼ ਨੇ ਦੱਸਿਆ ਹੋਣਹਾਰ ਵਿਦਿਆਰਥੀਆਂ ਨੂੰ ਕਾਲਜ ਦੀਆਂ ਵੱਖ-ਵੱਖ ਕੰਪਨੀਆਂ ਦੁਆਰਾ ਚੁਣਿਆ ਗਿਆ ਹੈ ਤੇ ਉਹ ਅੰਤਿਮ ਸਾਲ ਦੀਆਂ ਪ੍ਰਰੀਖਿਆਵਾਂ ਤੋਂ ਬਾਅਦ ਕੰਪਨੀ ਨੂੰ ਜੁਆਇਨ ਕਰ ਸਕਣਗੇ। ਕਾਲਜ ਦਾ ਪਲੇਸਮੈਂਟ ਤੇ ਟੇ੍ਨਿੰਗ ਸੈੱਲ ਵਿਦਿਆਰਥੀਆਂ ਦੀ ਇੰਟਰਨਸ਼ਿਪ ਤੇ ਪਲੇਸਮੈਂਟ ਲਈ ਲਿਖਤੀ ਪੇਪਰ ਤੇ ਇੰਟਰਵਿਊ ਵੀ ਤਿਆਰ ਕਰਵਾ ਰਿਹਾ ਹੈ, ਇਸ ਲੜੀ ਤਹਿਤ ਕਾਲਜ ਦੇ 15 ਵਿਦਿਆਰਥੀਆਂ ਨੂੰ ਈ-ਕਲਾਰਕਸ ਵਿਚ ਚੁਣਿਆ ਗਿਆ ਹੈ। ਕਾਲਜ ਪਹੁੰਚਣ 'ਤੇ ਪਿੰ੍ਸੀਪਲ ਡਾ. ਰਾਜੇਸ਼ ਕੁਮਾਰ ਤੇ ਪਲੇਸਮੈਂਟ ਸੈੱਲ ਦੇ ਇੰਚਾਰਜ ਪੋ੍. ਵਿਕਰਮ ਸ਼ਰਮਾ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਕਾਲਜ ਦੇ ਕੰਪਿਊਟਰ ਵਿਭਾਗ ਨੂੰ ਇਸ ਪ੍ਰਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਾਲਜ ਦੇ ਕੰਪਿਊਟਰ ਵਿਭਾਗ ਵਿਚ ਜ਼ਿਆਦਾਤਰ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ ਤੇ ਵਿਭਾਗ ਦੇ ਸਾਬਕਾ ਵਿਦਿਆਰਥੀ ਵੀ ਦੇਸ਼-ਵਿਦੇਸ਼ ਦੀਆਂ ਨਾਮੀ ਕੰਪਨੀਆਂ ਵਿਚ ਕੰਮ ਕਰਕੇ ਕਾਲਜ ਦਾ ਨਾਂ ਰੌਸ਼ਨ ਕਰ ਰਹੇ ਹਨ। ਇਸ ਮੌਕੇ ਡਾ. ਕਮਲ ਕਿਸ਼ੋਰ, ਪੋ੍. ਸੰਦੀਪ ਕੁਮਾਰ, ਡਾ. ਸੈਫ਼ਾਲੀ ਸ਼ਰਮਾ, ਡਾ. ਸ਼ਵੇਤਾ ਕਪੂਰ, ਪੋ੍. ਨਵਦੀਪ ਕੌਰ, ਡਾ. ਸਾਕਸ਼ੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।