v> ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ ਸਤਿਕਾਰ ਕਮੇਟੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ 'ਚੋਂ ਘਟੇ 328 ਸਰੂਪਾਂ ਦੇ ਸਬੰਧ 'ਚ ਕਾਨੂੰਨੀ ਕਾਰਵਾਈ ਨੂੰ ਲੈ ਕੇ ਅੜੇ ਸਤਿਕਾਰ ਕਮੇਟੀਆਂ ਦੇ ਮੈਂਬਰ ਤੀਸਰੇ ਦਿਨ ਵੀ ਧਰਨੇ ਤੇ ਬੈਠੇ ਹੋਏ ਹਨ। ਭਾਵੇਂ ਦੂਸਰੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਧਰਨੇ ਨੂੰ ਤਾਰੋਬੀਨ ਕਰਨ ਦੇ ਲਈ ਧਰਨਾਕਾਰੀਆਂ ਤੇ ਡਾਂਗਾਂ ਵਰਾਈਆਂ ਗਈਆਂ ਦਸਤਾਰਾਂ ਉਤਾਰੀਆਂ ਗਈਆਂ, ਸੰਗਤਾਂ ਦੇ ਰਸਤੇ ਰੋਕ ਕੇ ਟੀਨਾ ਲਗਾਈਆਂ ਗਈਆਂ। ਪਰ ਫਿਰ ਵੀ ਧਰਨਾਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਆਪਣੀ ਅੜੀ ਤੇ ਅੜੇ ਹੋਏ ਹਨ ਤੇ ਧਰਨਾ ਲਗਾਤਾਰ ਜਾਰੀ ਰੱਖਿਆ ਹੋਇਆ ਹੈ। ਇਥੇ ਵੀ ਦਸਣਯੋਗ ਹੈ ਕਿ ਜਿਥੇ ਧਰਨਾ ਲਗਾਇਆ ਗਿਆ ਹੈ ਉੱਥੇ ਨਾ ਤਾਂ ਕਿਸੇ ਹੋਰ ਜਥੇਬੰਦੀ ਅਤੇ ਨਾ ਹੀ ਕਿਸੇ ਹੋਰ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੀਡੀਆ ਕਰਮੀਆਂ ਨੂੰ ਵੀ ਉਥੋਂ ਤੱਕ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਰਹੀ।

Posted By: Rajnish Kaur