v> ਜੇਐੱਨਐੱਨ, ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾਣ ਵਾਲੀ ਸਵਰਣ ਸ਼ਤਾਬਦੀ ਐਕਸਪ੍ਰੈੱਸ (02030-29) 10 ਮਈ ਤੱਕ ਰੱਦ ਕਰ ਦਿੱਤੀ ਗਈ ਹੈ। ਕੋਰੋਨਾ ਕਾਲ ਤੋਂ ਬਾਅਦ ਜਦੋਂ ਤੋਂ ਇਹ ਟਰੇਨ ਸ਼ੁਰੂ ਹੋਈ ਸੀ, ਉਦੋਂ ਤੋਂ ਲੈ ਕੇ ਹਾਲੇ ਤੱਕ ਯਾਤਰੀਆਂ ਦੀ ਗਿਣਤੀ ਬਹੁਤ ਘੱਟ ਸੀ। 10 ਫੀਸਦੀ ਯਾਤਰੀਆਂ ਦੀ ਹੀ ਰਿਜ਼ਰਵੇਸ਼ਨ ਚੱਲ ਰਹੀ ਸੀ ਤੇ 90 ਫੀਸਦੀ ਟਰੇਨ ਪੂਰੀ ਤਰ੍ਹਾਂ ਖਾਲੀ ਜਾ ਰਹੀ ਸੀ। ਰੇਲਵੇ ਨੇ ਇਸ ਸਬੰਧੀ ਫਿਰੋਜ਼ਪੁਰ ਡਵੀਜ਼ਨ ਤੋਂ ਸੂਚੀ ਵੀ ਮੰਗੀ ਸੀ ਕਿ ਕਿਨ੍ਹਾਂ ਟਰੇਨਾਂ ਵਿਚ ਯਾਤਰੀਆਂ ਦੀ ਬੁਕਿੰਗ ਨਹੀਂ ਹੋ ਰਹੀ। ਇਸ ਤੋਂ ਪਹਿਲਾਂ ਰੇਲਵੇ ਨੇ ਨਵੀਂ ਦਿੱਲੀ ਸ਼ਤਾਬਦੀ (02013-12) ਨੂੰ ਦੋ ਮਈ ਤੱਕ ਰੱਦ ਕੀਤਾ ਸੀ। ਹੁਣ ਇਹ ਟਰੇਨ 9 ਮਈ ਤੱਕ ਰੱਦ ਕਰ ਦਿੱਤੀ ਗਈ ਹੈ। ਇਹ ਟਰੇਨ ਵੀ ਖਾਲੀ ਹੀ ਚੱਲ ਰਹੀ ਸੀ। ਇਸ ਤੋਂ ਇਲਾਵਾ ਰੇਲਵੇ ਇਸ ਤੋ ਪਹਿਲਾਂ ਅੰਮ੍ਰਿਤਸਰ ਤੋਂ ਇੰਦੌਰ (09326-25), ਅੰਮ੍ਰਿਤਸਰ ਤੋਂ ਬਾਂਦਰਾ (09025-26) ਨੂੰ ਵੀ ਰੱਦ ਕੀਤਾ ਜਾ ਚੁੱਕਾ ਹੈ।

Posted By: Jagjit Singh