ਨਵੀਨ ਰਾਜਪੂਤ, ਜੱਲੂਪੁਰ ਖੇੜਾ (ਅੰੰਮ੍ਰਿਤਸਰ): ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਅਤੇ ਉਨ੍ਹਾਂ ਨੂੰ ਅੰਮ੍ਰਿਤ ਸੰਚਾਰ ਨਾਲ ਜੋੜਨ ਲਈ ਸੁਰਖੀਆਂ ’ਚ ਆਏ ਵਾਰਿਸ ਪੰਜਾਬ ਦੇ ਮੁਖੀ ਅਤੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਪਿੰਡ ਜੱਲੂਪੁਰ ਖੇੜਾ ’ਚ ਨਸ਼ਾ ਛੁਡਾਊ ਕੇਂਦਰ ਚਲਾ ਰਿਹਾ ਸੀ। ਖਾਸ ਗੱਲ ਇਹ ਹੈ ਕਿ ਕਈ ਵਾਰ ਨਸ਼ਾ ਛੁਡਾਊ ਕੇਂਦਰਾਂ ਦੀ ਗੱਲ ਤਾਂ ਹੋਈ, ਪਰ ਕਿਸੇ ਨੇ ਵੀ ਇਹ ਦੇਖਣ ਦੀ ਖੇਚਲ ਨਹੀਂ ਕੀਤੀ ਕਿ ਉੱਥੇ ਨਿਯਮਾਂ ਦੀ ਪਾਲਣਾ ਹੋ ਰਿਹਾ ਹੈ ਜਾਂ ਨਹੀਂ। ਨਸ਼ਾ ਛੁਡਾਊ ਕੇਂਦਰ ਵਿਚ ਨਾ ਤਾਂ ਪ੍ਰਸ਼ਾਸਨ ਦੀ ਗਾਈਡ ਲਾਈਨ ਅਪਨਾਈ ਗਈ ਅਤੇ ਨਾ ਹੀ ਨਿਯਮਾਂ ਅਨੁਸਾਰ ਕੋਈ ਡਾਕਟਰ, ਮੈਡੀਕਲ ਦਫ਼ਤਰ ਅਤੇ ਫਾਰਮਾਸਿਸਟ ਤਾਇਨਾਤ ਕੀਤਾ ਗਿਆ। ਨਸ਼ਾ ਛੁਡਾਉਣ ਲਈ ਆਏ ਨੌਜਵਾਨਾਂ ਨੂੰ ਆਪਣੇ ਸਾਥੀਆਂ ਵੱਲੋਂ ਡਾਕਟਰਾਂ ਤੋਂ ਇਲਾਜ ਕਰਵਾਉਣ ਲਈ ਕਹਿ ਕੇ ਉੱਥੇ ਹੀ ਰੋਕ ਲਿਆ ਜਾਂਦਾ ਸੀ। ਨੌਜਵਾਨਾਂ ਨੂੰ ਐਂਟੀਬਾਇਓਟਿਕ ਦਵਾਈਆਂ ਦੇਣ ਤੋਂ ਬਾਅਦ ਛੱਡ ਦਿੱਤਾ ਜਾਂਦਾ ਸੀ। ਅੰਮ੍ਰਿਤਪਾਲ ਸਿੰਘ ਬਿਨਾਂ ਬੁਨਿਆਦੀ ਢਾਂਚੇ ਦੇ ਨਸ਼ੇੜੀਆਂ ਦਾ ਇਲਾਜ ਕਿਵੇਂ ਕਰ ਰਿਹਾ ਸੀ। ਇਹ ਸਭ ਕੁਝ ਜਾਂਚ ਦਾ ਵਿਸ਼ਾ ਹੈ।

ਜਿਵੇਂ ਹੀ 18 ਮਾਰਚ ਨੂੰ ਅੰਮ੍ਰਿਤਪਾਲ ’ਤੇ ਕਾਰਵਾਈ ਸ਼ੁਰੂ ਹੋਈ ਤਾਂ ਉਸੇ ਦਿਨ ਨਸ਼ਾ ਛੁਡਾਊ ਕੇਂਦਰ ਵੀ ਖਾਲੀ ਹੋ ਗਿਆ। ਹੁਣ ਉਥੇ ਗੱਦੇ ਪਏ ਹਨ ਅਤੇ ਨਸ਼ਾ ਛੁਡਾਉਣ ਆਏ ਨੌਜਵਾਨਾਂ ਦਾ ਸਮਾਨ, ਕੱਪੜੇ, ਬੈਗ ਆਦਿ ਉਥੇ ਹੀ ਪਏ ਹਨ। ਖਾਸ ਗੱਲ ਇਹ ਹੈ ਕਿ ਹੁਣ ਪਿੰਡ ’ਚ ਵੀ ਕੋਈ ਇਸ ਦੀ ਗੱਲ ਨਹੀਂ ਕਰ ਰਿਹਾ।

Posted By: Sandip Kaur