ਰਾਜਨ ਮਹਿਰਾ, ਅੰਮ੍ਰਿਤਸਰ: ਹਰ ਸਾਲ ਦੀ ਤਰਾਂ ਇਸ ਵਾਰ ਵੀ ਦੇਸ਼ ਦਾ 75ਵਾਂ ਅਜਾਦੀ ਦਿਵਸ ਬੜੀ ਧੂਮਧਾਮ ਦੇ ਨਾਲ ਭਾਰਤ ਮਾਤਾ ਦੀ ਜੈ ਦੇ ਜੈਕਾਰਿਆਂ ਦੇ ਨਾਲ ਆਲ ਇੰਡੀਆ ਹਿੰਦੂ ਏਕਤਾ ਮੰਚ ਵਲੋਂ ਸਥਾਨਕ ਹੋਟਲ ਵਿਚ ਮਨਾਇਆ ਗਿਆ, ਜਿਸ ਵਿਚ ਮੁੱਖ ਤੋਰ ਤੇ ਰਾਸ਼ਟਰੀ ਪ੍ਰਧਾਨ ਵਿਕਰਮ ਗੰਦੋਤਰਾ ਅਤੇ ਵਿਸ਼ੇਸ਼ ਤੋਰ ਤੇ ਪਹੁੰਚੇ ਰਾਸ਼ਟਰੀ ਜਨਰਲ ਸਕੱਤਰ ਵਿਕਾਸ ਵਰਮਾ, ਰਾਸ਼ਟਰੀ ਚੇਅਰਪਰਸਨ ਨਿਸ਼ਾ ਚੌਹਾਨ, ਰਾਸ਼ਟਰੀ ਸੰਯੋਜਕ ਮਨੋਹਰ ਲਾਲ ਅਰੋੜਾ, ਰਾਸ਼ਟਰੀ ਪ੍ਰਧਾਨ ਐੱਸ.ਸੀ ਵਿੰਗ ਰਾਹੁਲ ਬਾਕਸਰ, ਰਾਸ਼ਟਰੀ ਯੂਥ ਇੰਚਾਰਜ ਸੁਖਵਿੰਦਰ ਸਿੰਘ, ਰਾਸ਼ਟਰੀ ਜਨਰਲ ਸਕੱਤਰ ਸਾਹਿਲ ਅਰੋੜਾ, ਝਾਂਸੀ ਸੈਨਾ ਰਾਸ਼ਟਰੀ ਪ੍ਰਧਾਨ ਤੇਜਿੰਦਰ ਕੌਰ, ਰਾਸ਼ਟਰੀ ਇੰਚਾਰਜ ਸੁਸ਼ਮਾ ਥਾਪਰ, ਚੇਅਰਪਰਸਨ ਕੰਚਨ ਮਲਹੋਤਰਾ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਨੋਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ। ਵਿਕਰਮ ਗੰਦੋਤਰਾ ਨੇ ਸ਼ਹਿਰ ਵਾਸੀਆਂ ਨੂੰ ਅਜ਼ਾਦੀ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਨਸ਼ਿਆਂ ਵਿਚ ਡੁੱਬਦੀ ਜਾ ਰਹੀ ਨੌਜਵਾਨ ਪੀੜੀ ਨੂੰ ਦੇਸ਼ ਲਈ ਕੁਰਬਾਨ ਹੋਏ ਸ਼ਹੀਦਾਂ ਦੀ ਸੋਚ ਤੇ ਪੈਰਾ ਦਿੰਦੇ ਹੋਏ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਵਿਚ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਤੇ ਖੁਸ਼ਹਾਲ ਪੰਜਾਬ ਬਣਾਇਆ ਜਾ ਸਕੇ।

Posted By: Sandip Kaur