-ਲੋਕ ਸਭਾ ਮੈਂਬਰ ਨੇ ਹਰ ਸਾਲ ਸ਼ਹਿਰ ਵਾਸੀਆਂ ਨਾਲ ਲੋਹੜੀ ਮਨਾਉਣ ਦਾ ਕੀਤਾ ਐਲਾਨ

-----

ਅਮਨਦੀਪ ਸਿੰਘ, ਅੰਮਿ੫ਤਸਰ :

ਜਿਲ੍ਹਾ ਪ੫ਸ਼ਾਸਨ ਵਲੋਂ ਪਹਿਲੀ ਵਾਰ ਗੁਰੂ ਨਗਰੀ ਵਿਚ ਸ਼ਹਿਰ ਵਾਸੀਆਂ ਨਾਲ ਲੋਹੜੀ ਦਾ ਤਿਉਹਾਰ ਮਨਾਉਣ ਦਾ ਵਿਸ਼ੇਸ਼ ਉਪਰਾਲਾ ਰਣਜੀਤ ਐਵੀਨਿਊ ਵਿਖੇ ਕੀਤਾ ਗਿਆ ਅਤੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਜਿਲ੍ਹਾ ਪ੫ਾਸ਼ਸਨ ਵੱਲੋਂ ਕਰਵਾਏ ਇਸ ਸਮਾਰੋਹ ਦੌਰਾਨ ਜਿੱਥੇ ਲੋਕ ਗੀਤਾਂ, ਗਿੱਧਾ ਅਤੇ ਭੰਗੜਾ ਨੇ ਲੋਕਾਂ ਦਾ ਮਨੋਰੰਜਨ ਕੀਤਾ, ਉਥੇ ਧੀਆਂ ਨਾਲ ਸਮਾਜ ਵਿਚ ਬਰਾਬਰ ਦਾ ਦਰਜਾ ਦੇਣ ਲਈ ਦਰਸਾਉਂਦਾ ਨਾਟਕ ਖੇਡਿਆ ਗਿਆ। ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸਿੱਖਿਆ ਮੰਤਰੀ ਓਪੀ ਸੋਨੀ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਅੌਜਲਾ, ਪੁਲਿਸ ਕਮਿਸ਼ਨਰ ਐੱਸਐੱਸ ਸ਼੫ੀਵਾਸਤਵ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਆਦਿ ਸ਼ਾਮਿਲ ਹੋਏ। ਲੋਹੜੀ ਮੇਲੇ ਵਿਚ ਖਾਲਾਸਾ ਕਾਲਜ ਪਬਲਿਕ ਸਕੂਲ ਦੇ ਬਚਿਆਂ ਅਤੇ ਹਿੰਦੂ ਕਾਲਜ ਦੀ ਵਿਦਿਆਰਥਣ ਸਾਲੋਨੀ ਨੇ ਲੋਕ ਰੰਗ ਗਾ ਕੇ ਅਖਾੜੇ ਵਰਗਾ ਮਾਹੌਲ ਬੰਨ ਦਿੱਤਾ। ਇਸ ਮਗਰੋਂ ਮਾਹਣਾ ਸਿੰਘ ਰੋਡ ਸਰਕਾਰੀ ਕੰਨਿਆ ਸਕੂਲ ਅਤੇ ਮਾਲ ਰੋਡ ਕੰਨਿਆ ਸਕੂਲ ਦੀਆਂ ਬੱਚੀਆਂ ਨੇ ਗਿੱਧਾ ਪੇਸ਼ ਕੀਤਾ। ਰਾਮ ਆਸ਼ਰਮ ਸਕੂਲ ਦੇ ਬੱਚਿਆਂ ਨੇ ਭੰਗੜੇ ਵਿਚ ਬੇਟੀ ਬਚਾਉ-ਬੇਟੀ ਪੜਾਉ ਮੁਹਿੰਮ ਦਾ ਸੱਦਾ ਦਿੱਤਾ। ਸਾਡਾ ਪਿੰਡ ਤੋਂ ਆਈ ਟੀਮ ਨੇ ਗੱਤਕਾ, ਬਾਜ਼ੀਗਰਾਂ ਦਾ ਸ਼ੋਅ ਅਤੇ ਭੰਗੜੇ ਦੀ ਬਾਖੂਬੀ ਪੇਸ਼ਕਾਰੀ ਕੀਤੀ। ਜੋਤੀ ਬਾਵਾ ਦੇ ਥੀਏਟਰ ਗਰੁੱਪ ਵੱਲੋਂ ਪੇਸ਼ ਕੀਤਾ ਗਿਆ ਨਾਟਕ ਧੀਆਂ ਨੂੰ ਕੁੱਖ ਵਿਚ ਨਾ ਮਾਰਨ ਅਤੇ ਵੋਟ ਦੀ ਸਹੀ ਵਰਤੋਂ ਕਰਨ ਦਾ ਸੰਦੇਸ਼ ਦੇ ਗਿਆ। ਅੰਮਿ੫ਤਸਰ ਦੇ ਪ੫ਸਿੱਧ ਗਾਇਕ ਹਰਿੰਦਰ ਸੋਹਲ ਅਤੇ ਮਨਦੀਪ ਗੋਲਡੀ ਨੇ ਵੀ ਗੀਤ ਗਾ ਕੇ ਵਿਰਸੇ ਦੀ ਪੇਸ਼ਕਾਰੀ ਕੀਤੀ। ਨਹਿਰੂ ਯੁਵਾ ਕੇਂਦਰ ਦੇ ਨੌਜਵਾਨਾਂ ਵੱਲੋਂ ਉਤਸ਼ਾਹ ਤੇ ਜੋਸ਼ ਨਾਲ ਪੇਸ਼ ਕੀਤੇ ਗਏ ਭੰਗੜੇ ਨੇ ਸਮਾਂ ਬੰਨ ਕੇ ਰੱਖ ਦਿੱਤਾ। ਇਸ ਮੌਕੇ ਹੋਲੀ ਹਾਰਟ ਸਕੂਲ ਅਤੇ ਗੁਰੂ ਹਰਕਿ੫ਸ਼ਨ ਇੰਟਰਨੈਸ਼ਲ ਸਕੂਲ ਦੇ ਬਚਿਆਂ ਨੇ ਕਵੀਸ਼ਰੀ ਅਤੇ ਭੰਗੜੇ ਦੀ ਬਾਖੂਬੀ ਪੇਸ਼ਕਾਰੀ ਕੀਤੀ। ਸਟੇਜ ਦਾ ਸੰਚਾਲਨ ਫਿਲਮ ਸਨਅਤ ਦੇ ਪ੫ਸਿੱਧ ਕਲਾਕਾਰ ਅਰਵਿੰਦਰ ਸਿੰਘ ਭੱਟੀ ਨੇ ਬੜੇ ਸੁੰਦਰ ਲਫਜ਼ਾਂ ਤੇ ਅੰਦਾਜ ਵਿਚ ਕਰਕੇ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ।

ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਸ਼ਿਵਰਾਜ ਸਿੰਘ ਬੱਲ ਅਤੇ ਸ੫ੀਮਤੀ ਅਲਕਾ ਕਾਲੀਆ ਦੀ ਟੀਮ ਵੱਲੋਂ ਪੇਸ਼ਕਾਰੀ ਕਰਨ ਵਾਲੇ ਗਰੁੱਪਾਂ ਨੂੰ ਮੂੰਗਫਲੀ-ਰਿਉੜੀਆਂ ਸੌਗਾਤ ਵਜੋਂ ਦਿੱਤੀਆਂ ਗਈਆਂ। ਪਤੰਗਬਾਜੀ ਵਿਚ ਜੇਤੂ ਰਹੀ ਟੀਮ ਨੂੰ ਪਹਿਲਾ ਇਨਾਮ 11 ਹਜ਼ਾਰ ਰੁਪਏ ਤੇ ਦੂਸਰਾ ਇਨਾਮ 5 ਹਜ਼ਾਰ ਰੁਪਏ ਦਿੱਤਾ ਗਿਆ। ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਿੱਖਿਆ ਮੰਤਰੀ ਓਪੀ ਸੋਨੀ ਨੇ ਮੇਲੇ ਤੋਂ ਖੁਸ਼ ਹੋ ਕੇ ਆਪਣੇ ਅਖਿਤਆਰੀ ਫੰਡ ਵਿਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਉਨਾਂ ਮੇਲੇ ਨੂੰ ਹਰ ਸਾਲ ਅੰਮਿ੫ਤਸਰ ਵਿਚ ਕਰਵਾਉਣ ਦਾ ਸੱਦਾ ਦਿੱਤਾ। ਲੋਕ ਸਭਾ ਮੈਂਬਰ ਗੁਰਜੀਤ ਸਿੰਘ ਅੌਜਲਾ ਨੇ ਜਿਲ੍ਹਾ ਪ੫ਸ਼ਾਸਨ ਵੱਲੋਂ ਕੀਤੇ ਗਏ ਇਸ ਉਦਮ ਦੀ ਸਰਾਹਨਾ ਕਰਦੇ ਹਰ ਸਾਲ ਅੰਮਿ੫ਤਸਰ ਵਿਚ ਲੋਹੜੀ ਮੇਲਾ ਲਗਾਉਣ ਦਾ ਐਲਾਨ ਕੀਤਾ, ਤਾਂ ਜੋ ਸਾਰੇ ਸ਼ਹਿਰ ਵਾਸੀ ਪਿਆਰ ਦਾ ਸੱਦਾ ਦਿੰਦਾ ਇਹ ਤਿਉਹਾਰ ਮਿਲ ਕੇ ਮਨਾ ਸਕਣ। ਬੇਸ਼ੱਕ ਇਸ ਵਾਰ ਮੇਲੇ ਵਿਚ ਲੋਕਾਂ ਦੀ ਆਮਦ ਘੱਟ ਰਹੀ, ਪਰ ਡੀਸੀ ਨੇ ਇਹ ਭਰੋਸਾ ਜਾਹਰ ਕੀਤਾ ਕਿ ਅਗਲੇ ਸਾਲ ਹੋਣ ਵਾਲੇ ਪ੫ੋਗਰਾਮ ਵਿਚ ਦਰਸ਼ਕਾਂ ਦੀ ਗਿਣਤੀ ਇਸ ਤੋਂ ਵੀ ਵੱਧ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਪੁਲਿਸ ਅਮਰੀਕ ਸਿੰਘ ਪਵਾਰ, ਏਡੀਸੀਪੀ ਹੈਡਕੁਆਰਟਾਰ ਗੌਰਵ ਤੂਰਾ, ਐੱਸਡੀਐੱਮ ਮਜੀਠਾ ਸ੫ੀਮਤੀ ਪਲਵੀ ਚੌਧਰੀ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸੌਰਵ ਅਰੋੜਾ, ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸ੫ੀਮਤੀ ਕੋਮਲ ਮਿਤਲ, ਕਾਂਗਰਸ ਆਗੂ ਸ੫ੀਮਤੀ ਮਮਤਾ ਦੱਤਾ, ਐੱਸਪੀ ਹਰਪਾਲ ਸਿੰਘ, ਐੱਸਡੀਐੱਮ ਬਾਬਾ ਬਕਾਲਾ ਦੀਪਕ ਭਾਟੀਆ, ਹਵਾਈ ਫੌਜ ਦੇ ਗਰੁਪੱ ਕੈਪਟਨ ਐਮ. ਐਸ ਟਾਂਗਰੀ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

------

ਪੁੁਲਿਸ ਤੇ ਜ਼ਿਲ੍ਹਾ ਪ੫ਸ਼ਾਸਨ ਦਾ ਪਿਆ 'ਪੇਚਾ'

ਜਿਲ੍ਹਾ ਪ੫ਸ਼ਾਸਨ ਵਲੋਂ ਪਹਿਲੀ ਰਣਜੀਤ ਐਵੀਨਿਊ ਵਿਖੇ ਮਨਾਏ ਗਏ ਲੋਹੜੀ ਮੇਲੇ ਵਿਚ ਕਰਵਾਏ ਪਤੰਗਬਾਜੀ ਮੁਕਾਬਲੇ ਵਿਚ ਹਾਜ਼ਰ ਸਾਰੇ ਜਿਲ੍ਹਾ ਪ੫ਸ਼ਾਸਨ ਤੇ ਪੁਲਿਸ ਦੇ ਉਚ ਅਧਿਕਾਰੀਆਂ ਨੇ ਵੀ ਪਤੰਗ ਉਡਾਉਣ ਦਾ ਨਜ਼ਾਰਾ ਲਿਆ। ਪੁਲਿਸ ਕਮਿਸ਼ਨਰ ਐੱਸਐੱਸ ਸ਼੫ੀਵਾਸਤਵ ਤੇ ਏਡੀਸੀਪੀ ਅਮਰੀਕ ਸਿੰਘ ਪਵਾਰ ਵਲੋਂ ਕੀਤੀ ਪਤੰਗਬਾਜੀ ਦਾ ਪੇਚਾ ਡੀਸੀ ਕਮਲਦੀਪ ਸਿੰਘ ਸੰਘਾ ਤੇ ਏਡੀਸੀ ਰਵਿੰਦਰ ਸਿੰਘ ਨਾਲ ਪਿਆ। ਉਧਰ ਸਿੱਖਿਆ ਮੰਤਰੀ ਓਪੀ ਸੋਨੀ ਨੇ ਗੁੱਡੀ ਚੜਾਈ, ਤਾਂ ਐੱਮਪੀ ਗੁਰਜੀਤ ਸਿੰਘ ਅੌਜਲਾ ਨੇ ਵੀ ਡੋਰ ਦੀ ਚਰਖੀ ਫੜ ਕੇ ਉਨ੍ਹਾਂ ਦਾ ਸਾਥ ਦਿੱਤਾ। ਡੀਸੀ ਕਮਲਦੀਪ ਸਿੰਘ ਸੰਘਾ ਨਾਲ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਵੀ ਚਰਖੀ ਫੜ ਕੇ ਉਨ੍ਹਾਂ ਦਾ ਸਾਥ ਦਿੰਦੇ ਨਜ਼ਰ ਆਏ। ਚੀਨੀ ਡੋਰ ਦੀ ਥਾਂ ਰਿਵਾਇਤੀ ਡੋਰ ਨੂੰ ਉਤਸ਼ਾਹਿਤ ਕਰਨ ਲਈ ਪਤੰਗਬਾਜ਼ੀ ਦੇ ਮੁਕਾਬਲੇ ਵੀ ਕਰਵਾਏ ਗਏ।

-------

ਫੋਟੋ-64---ਮੁਸਕਾਨ ਦੀ ਕਵਿਤਾ ਨੇ ਜਿੱਤਿਆ ਦਿਲ

ਕੋਟਲੀ ਸੱਕੀਆਂ ਵਾਲੀ ਗੁਰੂ ਕਾ ਬਾਗ ਤੋਂ ਮੇਲੇ ਵਿਚ ਪਹੁੰਚੀ ਤੀਸਰੀ ਕਲਾਸ ਦੀ ਮੁਸਕਾਨ ਨੇ 'ਲੋਕਤੰਤਰ ਸਫਲ ਬਣਾਓ, ਆਪਣੀ ਵੋਟ ਜਰੂਰ ਪਾਓ' ਵਿਸ਼ੇ ਤੇ ਇਕ ਕਵਿਤਾ ਪੇਸ਼ ਕੀਤੀ, ਜਿਸ ਨੂੰ ਸੁਣ ਕੇ ਦਰਸ਼ਕਾਂ ਨੇ ਬੇਹੱਦ ਤਾੜੀਆਂ ਵਜਾਈਆਂ। 8 ਸਾਲ ਦੀ ਮੁਸਕਾਨ ਆਪਣੀ ਮੈਡਮ ਦਲਜੀਤ ਕੌਰ ਨਾਲ ਪਹੁੰਚੀ ਸੀ। ਉਸ ਦੀ ਛੋਟੀ ਉਮਰੇ ਏਨੀ ਤੇਜ ਤਰਾਰੀ ਨਾਲ ਮੰਚ ਤੇ ਕਵਿਤਾ ਬੋਲਣ ਤੇ ਡਿਪਟੀ ਡੀਈਓ ਹਰਭਗਵੰਤ ਸਿੰਘ, ਈਟੀਟੀ ਅਧਿਆਪਕ ਰਾਹੁਲ ਸ਼ਰਮਾ ਨੇ ਅਸ਼ੀਰਵਾਦ ਦਿੰਦਿਆਂ ਸ਼ਾਬਾਸ਼ੀ ਦਿੱਤੀ।

-----

ਬੱਚਿਆਂ ਦਿੱਤਾ ਚਾਈਨਾ ਡੋਰ ਦੇ ਬਾਈਕਾਟ ਦਾ ਸੁਨੇਹਾ

ਜਿਲ੍ਹਾ ਲਾਇਬ੫ੇਰੀ ਅਫਸਰ ਪ੫ਭਜੋਤ ਕੌਰ ਦੀ ਅਗਵਾਈ ਵਿਚ ਪੁਸਤਕਾਂ ਦਾ ਸਟਾਲ ਲਗਾਇਆ ਗਿਆ, ਤਾਂ ਉਥੇ ਹੀ ਰੋਜ਼ ਬਡਜ ਪਬਲਿਕ ਸਕੂਲ ਕਾਲੇ ਘਣੂੰਪੁਰ ਦੇ ਪਿ੫ੰ. ਹਰਪ੫ੀਤ ਕੌਰ ਦੀ ਅਗਵਾਈ ਵਿਚ ਬੱਚਿਆਂ ਨੇ ਚਾਈਨਾ ਡੋਰ ਦਾ ਬਾਈਕਾਟ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਕਵਲਪ੫ੀਤ ਕੌਰ, ਇੰਦਰਪ੫ੀਤ ਕੌਰ, ਰਾਹਤ ਅਰੋੜਾ ਆਦਿ ਹਾਜ਼ਰ ਸਨ। ਜਿਲ੍ਹਾ ਲਾਇਬ੫ੇਰੀ ਅਫਸਰ ਪ੫ਭਜੋਤ ਕੌਰ ਨੇ ਕਿਹਾ ਕਿ ਇਥੇ ਬੱਚਿਆਂ ਦੇ ਡਰਾਇੰਗ ਮੁਕਾਬਲੇ, ਜਨਰਲ ਨਾਲਜ ਅਤੇ ਸੈਲਫ ਡਿਫੈਂਸ ਦੀ ਟਰੇਨਿੰਗ ਵੀ ਦਿੱਤੀ ਗਈ।