ਬਲਦੇਵ ਸਿੰਘ ਕੰਬੋ, ਚੋਗਾਵਾਂ : ਸਹੁਰੇ ਪਰਿਵਾਰ ਵੱਲੋਂ ਪਿੰਡ ਭੀਲੋਵਾਲ ਕੱਚਾ ਦੇ ਇਕ ਵਿਅਕਤੀ ਕੁੱਟਮਾਰ ਦੀ ਕਰ ਕੇ ਮਾਰ ਦੇਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਦੋਸ਼ ਲਗਾਉਦਿਆ ਮਿ੍ਤਕ ਨਿਰੰਜਨ ਸਿੰਘ ਦੇ ਭਤੀਜੇ ਗੋਰਾ ਸਿੰਘ ਨੇ ਦੱਸਿਆ ਕਿ ਨਰਿੰਜਨ ਸਿੰਘ ਦੀ ਪਤਨੀ ਆਪਣੇ ਪੇਕੇ ਪਿੰਡ ਲੋਪੋਕੇ ਰਹਿ ਰਹੀ ਸੀ, ਜਿਸਦੇ ਚਲਦਿਆਂ ਨਰਿੰਜਨ ਦਾ ਆਪਣੇ ਸਹੁਰੇ ਪਰਿਵਾਰ ਨਾਲ ਵਿਵਾਦ ਚੱਲਦਾ ਸੀ। ਅੱਜ ਜਦੋ ਨਿਰੰਜਨ ਜਦੋਂ ਟੈਂਪੂ 'ਤੇ ਆਪਣੇ ਸਹੂਰੇ ਘਰ ਲੋਪੋਕੇ ਤਾ ਆਇਆ ਤਾਂ ਉਸਦੀ ਕੁੱਟਮਾਰ ਕਰਕੇ ਉਸਨੂੰ ਮਾਰ ਦਿੱਤਾ।ਉਸਦੀ ਲਾਸ਼ ਨੂੰ ਗਲੀ ਵਿੱਚ ਸੁੱਟ ਦਿੱਤਾ। ਇਸ ਸਬੰਧੀ ਸਾਨੂੰ ਫੋਨ 'ਤੇ ਕਿਸੇ ਨੇ ਸੂਚਨਾ ਦਿੱਤੀ।ਅਸੀ ਦੇਖਿਆ ਤਾ ਮਿਤਕ ਹਾਲਤ ਨਿਰੰਜਨ ਸਿੰਘ ਵਿੱਚ ਗਲੀ ਵਿੱਚ ਪਿਆ ਸੀ।

ਇਸ ਸਬੰਧੀ ਵਿਰੋਧੀ ਧਿਰ ਦੇ ਗੁੁੁਲਜਾਰ ਸਿੰਘ ਦੇ ਪਰਿਵਾਰ ਨੇ ਲੱਗੇ ਦੋਸ਼ਾ ਨੂੰ ਖਾਰਜ ਕਰਦਿਆਂ ਕਿਹਾ ਕਿ ਅਸੀ ਘਰ ਮੌਜੂਦ ਨਹੀ ਸੀ। ਸਾਡੇ ਜਵਾਈ ਨੇ ਲੋਪੋਕੇ ਆ ਕੇ ਮੇਰੀ ਬੇਟੀ ਦੀ ਕੁੱਟਮਾਰ ਕੀਤੀ ਤੇ ਫਰਾਰ ਹੋ ਗਿਆ।ਸਾਨੂੰ ਨਹੀ ਪਤਾ ਉਸਦੀ ਮੌਤ ਕਿਸ ਤਰ੍ਹਾਂ ਹੋਈ ਹੈ। ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਦੇ ਏਐੱਸਆਈ ਗੁਰਦੀਪ ਸਿੰਘ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਇਸ ਸਬੰਧੀ 174 ਦੀ ਕਾਰਵਾਈ ਕੀਤੀ ਗਈ। । ਮਾਮਲੇ ਦੀ ਪੜਤਾਲ ਉਪਰੰਤ ਜੋ ਵੀ ਰਿਪੋਰਟ ਆਵੇਗੀ ਬਣਦੀ ਕਾਰਵਾਈ ਕੀਤੀ ਜਾਵੇਗੀ।

Posted By: Shubham Kumar