ਪਿ੍ਰੰਸ, ਬਿਆਸ : ਨੈਸ਼ਨਲ ਹਾਈਵੇ 'ਤੇ ਦਰਿਆ ਬਿਆਸ ਟੀ ਪੁਆਇੰਟ ਨੇੜੇ ਅੰਮਿ੍ਤਸਰ ਤੋਂ ਜਲੰਧਰ ਵੱਲ ਜਾ ਰਹੇ ਕੈਂਟਰ ਨੇ ਕਥਿਤ ਤੇਜ਼ ਰਫਤਾਰ ਨਾਲ ਜਾ ਰਹੇ ਮੋਟਰਸਾਈਕਲ ਸਵਾਰ ਪੁਲਿਸ ਮੁਲਾਜ਼ਮਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਬੇਕਾਬੂ ਹੋਇਆ ਕੈਂਟਰ ਜਲੰਧਰ ਤੋਂ ਅੰਮਿ੍ਤਸਰ ਜਾ ਰਹੀ ਸੜਕ ਨੂੰ ਪਾਰ ਕਰ ਕੇ ਘਟਨਾ ਸਥਾਨ ਤੋਂ ਕਰੀਬ 100-150 ਫੁੱਟ ਦੂਰ ਖੱਡ ਵਿਚ ਜਾ ਡਿੱਗਾ। ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਸਬ-ਇੰਸਪੈਕਟਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਗੰਭੀਰ ਜ਼ਖ਼ਮੀ ਇਕ ਪੁਲਿਸ ਮੁਲਾਜ਼ਮ ਦੀ ਪਛਾਣ ਏਐੱਸਆਈ ਅਮਰਜੀਤ ਸਿੰਘ ਵਜੋਂ ਹੋਈ ਹੈ। ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਘਟਨਾ ਤੋਂ ਬਾਅਦ ਮੁਲਜ਼ਮ ਕੈਂਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਫਿਲਹਾਲ ਹਾਦਸਾਗ੍ਸਤ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਮੁੱਢਲੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਸਾਹਮਣੇ ਆਉਂਦਾ ਹੈ, ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਉਕਤ ਸੜਕ ਹਾਦਸੇ ਦੌਰਾਨ ਫੱਟੜ ਹੋਏ ਪੁਲਿਸ ਮੁਲਾਜ਼ਮ ਦਰਿਆ ਬਿਆਸ ਹਾਈਟੈਕ ਨਾਕੇ 'ਤੇ ਤਾਇਨਾਤ ਹਨ।