ਮਨੋਜ ਕੁਮਾਰ, ਅੰਮ੍ਰਿਤਸਰ : ਸ਼ਹੀਦ ਊਧਮ ਸਿੰਘ ਨਗਰ ਵਿਚ ਨਗਰ ਨਿਗਮ ਦੀ ਆਜ਼ਾਦ ਉਮੀਦਵਾਰ ਵਜੋਂ ਜ਼ਿਮਨੀ ਚੋਣ ਲੜਨ ਦੀ ਤਿਆਰੀ ਕਰ ਰਹੇ ਵਿਅਕਤੀ ਦੀ ਬੁੱਧਵਾਰ ਰਾਤ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਜਗਦੀਸ਼ ਸਿੰਘ ਮਾੜੀਮੇਘਾ ਵਾਰਡ ਨੰਬਰ 37 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਦਾ ਕੁਝ ਦਿਨ ਪਹਿਲਾਂ ਪਤੰਗਾਂ ਉਡਾਉਣ ਨੂੰ ਲੈਣ ਕੇ ਮਨਦੀਪ ਸਿੰਘ ਨਾਲ ਪੁਰਾਣੀ ਰੰਜਿਸ਼ ਕਾਰਨ ਝਗੜਾ ਵੀ ਹੋਇਆ ਸੀ। ਬੁੱਧਵਾਰ ਰਾਤ ਮਨਦੀਪ ਸਿੰਘ ਤੇ ਉਸ ਦੇ ਸਾਥੀਆਂ ਨੇ ਗੋਲ਼ੀਆਂ ਮਾਰ ਕੇ ਜਗਦੀਸ਼ ਸਿੰਘ ਮਾੜੀਮੇਘਾ ਦੀ ਹੱਤਿਆ ਕਰ ਦਿੱਤੀ। ਜਗਦੀਸ਼ ਸਿੰਘ ਮਾੜੀਮੇਘਾ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਵਾਰਡ ਨੰਬਰ 37 ਵਿਚ ਪੋਸਟਰ ਤੇ ਹੋਰਡਿੰਗ ਵੀ ਲਗਾਏ ਹੋਏ ਸਨ। ਜਾਣਕਾਰੀ ਅਨੁਸਾਰ ਜਗਦੀਸ਼ ਸਿੰਘ ਮਾੜੀਮੇਘਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਵੀ ਸੀ।

Posted By: Amita Verma