<

p> ਜਸਪਾਲ ਸਿੰਘ ਜੱਸੀ, ਤਰਨਤਾਰਨ : ਪੰਜਾਬ ਵਿਚ ਸਮੇਂ- ਸਮੇਂ 'ਤੇ ਬਣੀਆਂ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਨੇ ਬਿਜਲੀ ਦਰਾਂ ਵਿਚ ਭਾਰੀ ਵਾਧਾ ਕਰਕੇ ਆਮ ਲੋਕਾਂ ਅਤੇ ਸਨਅਤਾਂ 'ਤੇ ਵੱਡਾ ਬੋਝ ਪਾਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਧਾਨ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਹੋ ਰਹੀ ਇਸ ਲੁੱਟ ਨੂੰ ਖਤਮ ਕਰਨ ਲਈ ਪਾਰਟੀ ਦੇ ਸੂਬਾ ਪ੍ਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਹੁਣ ਬਿਜਲੀ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਤਰਨਤਾਰਨ ਵਿਖੇ ਇਸ ਅੰਦੋਲਨ ਤਹਿਤ 'ਆਪ' ਵੱਲੋਂ ਰੱਖੀ ਗਈ ਮੀਟਿੰਗ ਦੀ ਪ੍ਧਾਨਗੀ ਕਰਦਿਆਂ ਜ਼ਿਲ੍ਹਾ ਪ੍ਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਭੁਪਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੋਰ ਸੂਬਿਆਂ ਤੋਂ ਬਿਜਲੀ ਖ਼ਰੀਦ ਕੇ ਇਕ ਰੁਪਏ ਪ੍ਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ ਜਦੋਂਕਿ ਪੰਜਾਬ ਜੋ ਬਿਜਲੀ ਆਪ ਤਿਆਰ ਕਰਦਾ ਹੈ, ਉੱਥੋਂ ਦੇ ਲੋਕਾਂ ਨੂੰ 10 ਰੁਪਏ ਪ੍ਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ। ਬਿਜਲੀ ਮਹਿੰਗੀ ਹੋਣ ਕਾਰਨ ਸਾਡੀ ਸਨਅਤ ਦੂਜੇ ਸੂਬਿਆਂ 'ਚ ਜਾ ਰਹੀ ਹੈ ਅਤੇ ਪੰਜਾਬ ਵਿਚ ਰੁਜ਼ਗਾਰ ਦੇ ਵਸੀਲੇ ਖਤਮ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੋ ਮਹੀਨੇ ਦਾ ਇਕੱਠਾ ਬਿੱਲ ਲੈ ਕੇ ਵੱਧ ਯੂਨਿਟਾਂ ਰਾਹੀਂ ਲੋਕਾਂ ਕੋਲੋਂ ਕਈ ਢੰਗਾਂ ਨਾਲ ਵੱਧ ਪੈਸੇ ਵਸੂਲੇ ਜਾ ਰਹੇ ਸਨ। ਜੇਕਰ ਇਹੋ ਬਿੱਲ ਮਹੀਨੇ ਬਾਅਦ ਆਵੇ ਤਾਂ ਇਨ੍ਹਾਂ ਵਾਧੂ ਦੇ ਖ਼ਰਚਿਆਂ ਤੋਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਇਸ ਲੱੁਟ ਨੂੰ ਰੋਕਣ ਲਈ, ਲੋਕਾਂ ਨੂੰ ਨਾਲ ਲੈ ਕੇ ਇਕ ਲੋਕ ਲਹਿਰ ਬਣਾਈ ਜਾਵੇਗੀ ਤੇ ਸਰਕਾਰ ਦੇ ਨੱਕ ਵਿਚ ਦਮ ਕਰਕੇ ਦਿੱਲੀ ਦੀ ਤਰਜ਼ 'ਤੇ ਬਿਜਲੀ ਦੇ ਮੁੱਲ ਨੂੰ ਘਟਾਉਣ ਲਈ ਮਜਬੂਰ ਕੀਤਾ ਜਾਵੇਗਾ। ਇਸ ਮੌਕੇ ਮਨਜਿੰਦਰ ਸਿੰਘ ਸਿੱਧੂ ਪ੍ਧਾਨ ਯੂਥ ਵਿੰਗ ਪੰਜਾਬ, ਕਰਤਾਰ ਸਿੰਘ ਪਹਿਲਵਾਨ ਹਲਕਾ ਇੰਚਾਰਜ ਤਰਨਤਾਰਨ, ਕਸ਼ਮੀਰ ਸਿੰਘ ਸੋਹਲ ਪ੍ਧਾਨ ਬੁੱਧੀਜੀਵੀ ਵਿੰਗ, ਰਣਜੀਤ ਸਿੰਘ ਚੀਮਾ ਹਲਕਾ ਇੰਚਾਰਜ ਪੱਟੀ, ਹਰਜੀਤ ਸਿੰਘ ਸੰਧੂ, ਦਲਬੀਰ ਸਿੰਘ ਭੈਲ, ਲਖਵਿੰਦਰ ਸਿੰਘ ਤਰਨਤਾਰਨ, ਰਘਬੀਰ ਸਿੰਘ, ਸਾਹਿਬ ਸਿੰਘ ਤੁੰਗ, ਬਲਦੇਵ ਸਿੰਘ ਕੋਟ, ਦੇਸ਼ਵੀਰ ਸਿੰਘ ਪਵਾਰ, ਬਲਜੀਤ ਸਿੰਘ ਖੇਮਕਰਨ, ਰਣਜੀਤ ਸ਼ਰਮਾ, ਲਖਬੀਰ ਸਿੰਘ ਵਿਰਕ, ਗੁਰਦੇਵ ਸਿੰਘ ਲਾਖਣਾ, ਹਰਪ੍ਰੀਤ ਸਿੰਘ ਧੁੰਨਾ, ਸ਼ਮਸ਼ੇਰ ਸਿੰਘ ਭੈਲ ਆਦਿ ਵੀ ਮੌਜੂਦ ਸਨ।