ਬੇਦੀ/ਕਾਲੀਆ, ਅੰਮਿ੍ਤਸਰ/ਛੇਹਰਟਾ : ਪੰਜਾਬ 'ਚ ਬਿਜਲੀ ਦੇ ਮਹਿੰਗੇ ਰੇਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਅੰਦੋਲਨ ਚਲਾਇਆ ਜਾ ਰਿਹਾ ਹੈ। ਇਸਦੇ ਤਹਿਤ ਅੰਮਿ੍ਤਸਰ ਵਿੱਖੇ ਸ਼ਹਿਰੀ ਯੂਨਿਟ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਪੁਤਲੇ ਅਰਥੀ ਦੇ ਰੂਪ 'ਚ ਫੂਕੇ ਗਏ। ਇਸ ਮੌਕੇ ਸ਼ਹਿਰੀ ਪ੍ਰਧਾਨ ਅਸ਼ੋਕ ਤਲਵਾਰ ਅਤੇ ਕੋ-ਪ੍ਰਧਾਨ ਰਜਿੰਦਰ ਪਲਾਹ ਨੇ ਕਿਹਾ ਕਿ ਅੱਜ ਜੋ ਪੰਜਾਬ ਅੰਦਰ ਪੂਰੇ ਦੇਸ਼ ਨਾਲੋਂ ਵੱਧ ਬਿਜਲੀ ਦੇ ਰੇਟ ਹਨ, ਉਸ ਲਈ ਮੋਜੂਦਾ ਸਰਕਾਰ ਦੇ ਨਾਲ ਪਿਛਲੀ ਅਕਾਲੀ-ਭਾਜਪਾ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਤਲਵਾਰ ਨੇ ਕਿਹਾ ਕਿ ਜੇਕਰ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਾਹਰੋਂ ਬਿਜਲੀ ਖਰੀਦ ਕੇ ਸਸਤੇ ਰੇਟ 'ਤੇ ਜਨਤਾ ਨੂੰ ਦਿੰਦੀ ਹੈ ਤਾਂ ਪੰਜਾਬ ਤਾਂ ਖੁਦ ਬਿਜਲੀ ਪੈਦਾ ਕਰਦਾ ਹੈ। ਤਲਵਾਰ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਪਿਛਲੀ ਸਰਕਾਰ ਵਲੋਂ ਕੀਤੇ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਨੂੰ ਰੱਦ ਕਰਨਾ ਚਾਹੀਦਾ ਹੈ। ਤਲਵਾਰ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਲੋਕਾਂ ਨੂੰ ਰਾਹਤ ਨਾ ਦਿੱਤੀ ਗਈ ਤਾਂ ਇਸ ਸੰਘਰਸ਼ ਨੂੰ ਆਮ ਆਦਮੀ ਪਾਰਟੀ ਵਿਧਾਨ ਸਭਾ ਤੋਂ ਸੜਕ ਤਕ ਹੋਰ ਤੇਜ਼ ਕਰੇਗੀ। ਇਸ ਮੌਕੇ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਹਲਕਾ ਇੰਚਾਰਜ ਡਾ. ਇੰਦਰਪਾਲ, ਮਨੀਸ਼ ਅੱਗਰਵਾਲ, ਸੀਨੀਅਰ ਆਗੂ ਹਰਿੰਦਰ ਸਿੰਘ, ਪਦਮ ਐਂਥਨੀ, ਅਨਿਲ ਮਹਾਜਨ, ਵੇਦ ਪ੍ਰਕਾਸ਼ ਬਬਲੂ, ਨਰਿੰਦਰ ਮਰਵਾਹਾ, ਪਰਮਜੀਤ ਸ਼ਰਮਾ, ਮਨਦੀਪ ਸਿੰਘ ਮੌਂਗਾ, ਜਗਦੀਪ ਸਿੰਘ, ਅਜੈ ਨੋਈਲ ਮਸੀਹ, ਅਮਰੀਕ ਸਿੰਘ, ਕਸ਼ਮੀਰ ਸਿੰਘ, ਵਿਪਿਨ, ਵਰੁਣ ਰਾਣਾ, ਗੁਰਜੀਤ ਸਿੰਘ, ਸੋਹਣ ਸਿੰਘ ਨਾਗੀ, ਪਿ੍ਰੰਸ ਸ਼ਰਮਾ, ਸ਼ਿਵਾਨੀ ਸ਼ਰਮਾ, ਬੂਟਾ ਰਾਮ, ਜਪਿੰਦਰ ਸਿੰਘ, ਅਸ਼ੋਕ ਸੋਨੀ, ਪਲਵਿੰਦਰ ਸਿੰਘ, ਅੰਕੁਸ਼, ਚਰਨਜੀਤ ਸਿੰਘ ਆਦਿ ਵਲੰਟੀਅਰ ਹਾਜ਼ਰ ਸਨ।