ਫ਼ਸਲੀ ਰਹਿੰਦ ਖੂੰਹਦ ਪ੍ਰਬੰਧਨ ਵਿਸ਼ੇ ’ਤੇ ਵਰਕਸ਼ਾਪ ਲੱਗੀ
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗੋਲਡਨ ਜੂਬਲੀ ਸੈਂਟਰ ਫਾਰ ਐਂਟਰਪ੍ਰੀਨਿਓਰਸ਼ਿਪ ਐਂਡ ਇਨੋਵੇਸ਼ਨ (ਜੀਜੇਸੀਈਆਈ) ਵੱਲੋਂ ਖੇਤੀਬਾੜੀ ਵਿਭਾਗ ਨਾਲ ਮਿਲ ਕੇ ‘ਸਸਟੇਨੇਬਲ ਕਰੌਪ ਰੈਜ਼ੀਡਿਊ ਮੈਨੇਜਮੈਂਟ ਫਾਰ
Publish Date: Wed, 12 Nov 2025 04:56 PM (IST)
Updated Date: Wed, 12 Nov 2025 04:58 PM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗੋਲਡਨ ਜੂਬਲੀ ਸੈਂਟਰ ਫਾਰ ਐਂਟਰਪ੍ਰੀਨਿਓਰਸ਼ਿਪ ਐਂਡ ਇਨੋਵੇਸ਼ਨ (ਜੀਜੇਸੀਈਆਈ) ਵੱਲੋਂ ਖੇਤੀਬਾੜੀ ਵਿਭਾਗ ਨਾਲ ਮਿਲ ਕੇ ‘ਸਸਟੇਨੇਬਲ ਕਰੌਪ ਰੈਜ਼ੀਡਿਊ ਮੈਨੇਜਮੈਂਟ ਫਾਰ ਕਲਾਈਮੇਟ ਰੈਜ਼ੀਲੀਐਂਟ ਐਗਰੀਕਲਚਰ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਸਮਾਗਮ ਦੇ ਸ਼ੁਰੂਆਤੀ ਸੈਸ਼ਨ ’ਚ ਜੀਜੇਸੀਈਆਈ ਦੇ ਕੋਆਰਡੀਨੇਟਰ ਡਾ. ਬਲਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ’ਚ ਉਨ੍ਹਾਂ ਨੇ ਫ਼ਸਲੀ ਰਹਿੰਦ-ਖੂੰਹਦ ਨੂੰ ਪ੍ਰਬੰਧਨ ਕਰਨ ਲਈ ਨਵੀਨਤਮ ਤੇ ਵਾਤਾਵਰਣ-ਅਨੁਕੂਲ ਤਰੀਕਿਆਂ ਨੂੰ ਅਪਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ, ਜੋ ਵਾਤਾਵਰਨ ਦੀ ਸਥਿਰਤਾ ਤੇ ਖੇਤੀ ਉਤਪਾਦਕਤਾ ਵਧਾਉਣ ਲਈ ਜ਼ਰੂਰੀ ਹਨ। ਜੀਜੇਸੀਈਆਈ ਦੀ ਡਿਪਟੀ ਕੋਆਰਡੀਨੇਟਰ ਡਾ. ਅਪਰਨਾ ਭਾਟੀਆ ਨੇ ਵੀ ਆਪਣੀ ਹਾਜ਼ਰੀ ਨਾਲ ਸਮਾਗਮ ਨੂੰ ਸ਼ਿੰਗਾਰਿਆ। ਪ੍ਰਿੰਸੀਪਲ ਐਗਰੋਨੋਮਿਸਟ ਡਾ. ਸੰਦੀਪ ਸਿੰਘ ਨੇ ਜਲਵਾਯੂ ਤਬਦੀਲੀ ਤੇ ਪੰਜਾਬ ਦੀ ਖੇਤੀਬਾੜੀ ’ਤੇ ਇਸ ਦੇ ਅਸਰ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ਦਾ ਸਮਾਪਤੀ ਸੈਸ਼ਨ ਇਕ ਗੱਲਬਾਤ ਤੇ ਯੂਨੀਵਰਸਿਟੀ ਦੇ ਖੇਤੀ ਫਾਰਮ ’ਚ ਸਮਾਰਟ ਸੁਪਰਸੀਡਰ ਨਾਲ ਰੈਜ਼ੀਡਿਊ ਮੈਨੇਜਮੈਂਟ ਦੇ ਪ੍ਰਦਰਸ਼ਨ ਨਾਲ ਹੋਇਆ। ਪ੍ਰੋਗਰਾਮ ਸਾਰੇ ਬੁਲਾਰਿਆਂ ਤੇ ਆਯੋਜਕ ਮੈਂਬਰਾਂ ਵੱਲੋਂ ਦਿੱਤੇ ਸਰਗਰਮ ਯੋਗਦਾਨ ਲਈ ਧੰਨਵਾਦ ਨਾਲ ਸਮਾਪਤ ਹੋਇਆ।