ਤਜਿੰਦਰ ਸਿੰਘ, ਅਟਾਰੀ: ਭਾਰਤ-ਪਾਕਿ ਸਰਹੱਦ 'ਤੇ ਤਾਇਨਾਤ ਬੀਐੱਸਐੱਫ ਦੀ 88ਵੀਂ ਬਟਾਲੀਅਨ ਵੱਲੋਂ ਅੱਜ ਸਾਂਝੀ ਜਾਂਚ ਚੌਂਕੀ ਅਟਾਰੀ ਨੇੜੇ ਗੈਰ-ਕਾਨੂੰਨੀ ਢੰਗ ਨਾਲ ਪੁੱਜੇ ਇਕ ਭਾਰਤੀ ਨਾਗਰਿਕ ਨੂੰ ਹਿਰਾਸਤ 'ਚ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਸੰਘਣੀ ਧੁੰਦ 'ਚ ਸਰਹੱਦੀ ਚੌਕੀ ਜੇਸੀਪੀ ਅਟਾਰੀ ਬਾਰਡਰ ਪਿਲਰ ਨੰਬਰ 102/1-2 ਨੇੜੇ ਗੈਰ ਕਾਨੂੰਨੀ ਢੰਗ ਨਾਲ ਘੁੰਮ ਰਹੇ ਇਕ ਭਾਰਤੀ ਨਾਗਰਿਕ ਨੂੰ ਬੀਐੱਸਐੱਫ ਦੇ ਜਵਾਨਾਂ ਵੱਲੋਂ ਕਾਬੂ ਕੀਤਾ ਗਿਆ। ਸਰਹੱਦ ਤੋਂ ਗਿ੍ਫ਼ਤਾਰ ਕੀਤੇ ਗਏ ਭਾਰਤੀ ਨਾਗਰਿਕ ਦੀ ਪਛਾਣ ਰਾਮਨੀ ਪੁੱਤਰ ਚਿੰਤਾਂਮਨੀ ਵਾਸੀ ਮਾਯੁ, ਤਹਿਸੀਲ ਬਿਉਹਾਰੀ, ਜ਼ਿਲ੍ਹਾ ਸ਼ਾਹਦੌਲ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਹਿਰਾਸਤ ਵਿਚ ਲਏ ਗਏ ਭਾਰਤੀ ਦੇ ਕਬਜ਼ੇ 'ਚੋਂ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।