ਕਾਰ ਚਾਲਕ ਨੂੰ ਗਿ੍ਫਤਾਰ ਕਰਕੇ ਪੁਲਿਸ ਨੇ ਦਰਜ ਕੀਤਾ ਕੇਸ

ਪੱਤਰ ਪ੍ਰਰੇਰਕ, ਤਰਨਤਾਰਨ : ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਨਾਕੇਬੰਦੀ ਦੇ ਦੌਰਾਨ ਸ਼ੱਕ ਦੇ ਅਧਾਰ 'ਤੇ ਰੋਕੀ ਇਕ ਕਾਰ ਦੀ ਤਲਾਸ਼ੀ ਦੌਰਾਨ ਉਸਦੇ ਚਾਲਕ ਕੋਲੋਂ ਪਿਸਟਲ ਅਤੇ 80 ਹਜ਼ਾਰ ਦੇ ਕਰੀਬ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਿਸਦੇ ਚੱਲਦਿਆਂ ਉਕਤ ਵਿਅਕਤੀ ਦੇ ਖਿਲਾਫ ਪੁਲਿਸ ਨੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਥੇਹ ਚੌਂਕ ਸੂਰਵਿੰਡ ਵਿਖੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਆਈ ਟਵੰਟੀ ਕਾਰ ਨੰਬਰ ਪੀਬੀ88 4415 ਜੋ ਪਿੰਡ ਭੈਣੀ ਗੁਰਮੁੱਖ ਸਿੰਘ ਤਰਫੋਂ ਆ ਰਹੀ ਸੀ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ। ਕਾਰ ਚਾਲਕ ਦੀ ਤਲਾਸ਼ੀ ਲਈ ਤਾਂ ਉਸਦੀ ਡੱਬ ਵਿਚੋਂ 32 ਬੋਰ ਦਾ ਪਿਸਟਲ ਮਿਲਿਆ, ਜਿਸ ਵਿਚ ਤਿੰਨ ਕਾਰਤੂਸ ਵੀ ਸਨ। ਜਦੋਂਕਿ ਗੱਡੀ ਵਿਚ ਪਏ ਬੈਗ ਵਿਚੋਂ 73 ਹਜਾਰ ੱਤੇ ਕਾਰ ਚਾਲਕ ਦੇ ਪਰਸ ਵਿਚੋਂ 600 ਰੁਪਏ ਦੀ ਨਕਦੀ ਬਰਾਮਦ ਹੋਈ। ਇਸ ਤੋਂ ਇਲਾਵਾ ਆਈ ਫੋਨ ਅਤੇ ਰੈੱਡਮੀ ਕੰਪਨੀ ਦਾ ਇਕ ਫੋਨ ਵੀ ਮਿਲਿਆ ਹੈ। ਜਿਨ੍ਹਾਂ ਨੂੰ ਕਬਜੇ ਵਿਚ ਲੈ ਕੇ ਮੁਕੱਦਮੇਂ ਵਿਚ ਸ਼ਾਮਲ ਕੀਤਾ ਗਿਆ ਹੈ।