ਤਰਲੋਚਨ ਸਿੰਘ ਜੋਧਾਨਗਰੀ, ਟਾਂਗਰਾ : ਦਿੱਲੀ ਧਰਨੇ ਤੋਂ ਪਰਤ ਰਹੇ ਕਿਸਾਨ ਕੁਲਵੰਤ ਸਿੰਘ (56 ਸਾਲ) ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਮਹਿਸਮਪੁਰ ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਪੱਤਰਕਾਰਾਂ ਨੂੰ ਜਾਣਕਾਰੀ ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਹਰਿਆਣਾ ਸੋਨੀਪਤ ਤੋਂ ਕਰਨਾਲ ਰੋਡ ਨੇੜੇ ਘਰੋਡਾ ਟੋਲਪਲਾਜ਼ਾ ਦੇ ਦੁਰਗਾ ਕਾਲੋਨੀ ਦੇ ਨਜ਼ਦੀਕ ਸੜਕ ਹਾਦਸੇ ’ਚ ਮਹਿਤਾ ਜ਼ੋਨ ਦੇ ਇਸ ਸਰਗਰਮ ਕਿਸਾਨ ਆਗੂ ਦੀ ਸ਼ਹਾਦਤ ਨਾਲ ਜਥੇਬੰਦੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ। ਦੇਹ ਦਾ ਪੋਸਟਮਾਟਰਮ ਕਰਵਾਇਆ ਜਾ ਰਿਹਾ ਹੈ ਕਾਨੂੰਨੀ ਕਾਰਵਾਈ ਕਰਕੇ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ। ਕੁਲਵੰਤ ਸਿੰਘ ਦੇ ਅੰਤਮ ਸੰਸਕਾਰ ਮੌਕੇ ਕਿਸਾਨ ਆਗੂ ਵੀ ਪਹੁੰਚਣਗੇ।

Posted By: Jagjit Singh