ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦਾ ਵੱਡਾ ਉਪਰਾਲਾ: ਬੇਸਹਾਰਾ ਮਾਵਾਂ ਲਈ 10 ਜੂਨ ਨੂੰ ਖੁੱਲ੍ਹੇਗਾ 'ਬ੍ਰਿਧ ਆਸ਼ਰਮ'
ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਅਗਰਵਾਲ ਸਭਾ ਦੇ ਰਾਸ਼ਟਰੀ ਪ੍ਰਧਾਨ ਸਾਹਿਲ ਅਗਰਵਾਲ ਦੀ ਅਗਵਾਈ ਵਿੱਚ ਮੁੱਖ ਦਫਤਰ ਜੱਜ ਨਗਰ ਵਿਖੇ ਹੋਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਰਾਸ਼ਟਰੀ ਪ੍ਰਧਾਨ ਸਚਿਨ ਮਹਿਰਾ ਪਹੁੰਚੇ ਅਤੇ ਸ਼ਿਵਮ ਅਗਰਵਾਲ, ਅਮਿਤ ਕਪੂਰ ਸ਼ਾਮਲ ਹੋਏ।
Publish Date: Sun, 24 May 2026 02:58 PM (IST)
Updated Date: Sun, 24 May 2026 03:01 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ। ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਅਗਰਵਾਲ ਸਭਾ ਦੇ ਰਾਸ਼ਟਰੀ ਪ੍ਰਧਾਨ ਸਾਹਿਲ ਅਗਰਵਾਲ ਦੀ ਅਗਵਾਈ ਵਿੱਚ ਮੁੱਖ ਦਫਤਰ ਜੱਜ ਨਗਰ ਵਿਖੇ ਹੋਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਰਾਸ਼ਟਰੀ ਪ੍ਰਧਾਨ ਸਚਿਨ ਮਹਿਰਾ ਪਹੁੰਚੇ ਅਤੇ ਸ਼ਿਵਮ ਅਗਰਵਾਲ, ਅਮਿਤ ਕਪੂਰ ਸ਼ਾਮਲ ਹੋਏ।
ਸਚਿਨ ਮਹਿਰਾ ਤੇ ਸਾਹਿਲ ਅਗਰਵਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਘਰ-ਘਰ ਪਹੁੰਚਾਉਣ ਦੇ ਨਾਲ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਬੇਸਹਾਰਾ ਮਾਵਾਂ ਦੇ ਰਹਿਣ ਸਹਿਣ, ਖਾਣ-ਪੀਣ ਅਤੇ ਦੇਖਭਾਲ ਲਈ ਕਮੇਟੀ ਵਲੋ 10 ਜੂਨ ਨੂੰ ਬਟਾਲਾ ਰੋਡ ਸਥਿਤ ਸੰਨ ਸਿਟੀ ਦੇ ਕੋਲ ਬ੍ਰਿਧ ਆਸ਼ਰਮ ਦਾ ਉਦਘਾਟਨ ਕੀਤਾ ਜਾਵੇਗਾ, ਜਿਸ ਵਿਚ 20 ਦੇ ਕਰੀਬ ਬੇਸਹਾਰਾ ਮਾਵਾਂ ਨੂੰ ਸਹਾਰਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼ੁਰੂਆਤ ਸਿਰਫ 20 ਮਾਵਾਂ ਨੂੰ ਸਹਾਰਾ ਦੇਣ ਲਈ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਸਹਿਯੋਗ ਨਾਲ ਇਸਦੀ ਗਿਣਤੀ ਹੋਰ ਵਧਾ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਸਨਾਤਨ ਦੇ ਕੰਮ ਜਾਰੀ ਰਹਿਣਗੇ।