ਸੂਬਾ ਸਰਕਾਰ ਨੇ ਸੜਕਾਂ ’ਤੇ ਪੁਲਿਸ ਤਸ਼ੱਦਦ ਦੀ ਨਵੀਂ ਪਿਰਤ ਪਾਈ : ਏਟਕ
ਸੂਬਾ ਸਰਕਾਰ ਸੜਕਾਂ ਤੇ ਪੁਲਿਸ ਤਸ਼ੱਦਦ ਦੀ ਨਵੀਂ ਪਿਰਤ ਪਾਈ: ਏਟਕ
Publish Date: Tue, 09 Jun 2026 08:15 PM (IST)
Updated Date: Wed, 10 Jun 2026 04:11 AM (IST)

ਸਹਿਮਤੀਆਂ ਦੇ ਬਾਵਜੂਦ ਸਰਕਾਰ ਦਾ ਅੜੀਅਲ ਵਤੀਰਾ ਕਾਇਮ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਨਾਲ ਸਬੰਧਤ ਏਟਕ ਵੱਲੋਂ ਰੋਜ਼ਗਾਰ ਮੰਗਦੇ ਅਪਰੈਂਟਿਸਸ਼ਿਪ ਲਾਈਨਮੈਂਨਾਂ ਅਤੇ ਪੁਲਿਸ ਵੱਲੋਂ ਸੂਬਾ ਸਰਕਾਰ ਦੀ ਸ਼ਹਿ ਤੇ ਡਰਾਉਣ ਲਈ ਅੰਨ੍ਹਾ ਲਾਠੀਚਾਰਜ ਕਰਕੇ ਹੱਡ ਪੈਰ ਤੋੜਣ ਉਪਰੰਤ ਗ੍ਰਿਫਤਾਰੀਆਂ ਕਰਨ ਦੀ ਪਾਈ ਨਵੀ ਪਿਰਤ ਪਾੳਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਜਿਸ ਦੀ ਪੰਜਾਬ ਦੇ ਗਲਿਆਰਿਆਂ ’ਚ ਹਰ ਪਾਸੇ ਨਿੰਦਾ ਹੋ ਰਹੀ ਹੈ। ਪੰਜਾਬ ਪ੍ਰਧਾਨ ਰਾਧੇ ਸਿਆਮ ਅਤੇ ਸੂਬਾ ਵਰਕਿੰਗ ਜਨਰਲ ਸਕੱਤਰ ਪੰਜਾਬ ਨਰਿੰਦਰ ਬੱਲ ਨੇ ਕਿਹਾ ਕਿ ਆਪਸੀ ਗੱਲਬਾਤ ਕਰਕੇ 2600 ਦੇ ਕਰੀਬ ਬੇਰੋਜ਼ਗਾਰ ਲਾਈਨਮੈਨਾਂ ਮੁੱਖ ਦਫਤਰ ਪਟਿਆਲਾ ਦੇ ਬਾਹਰ ਸ਼ਾਂਤੀ ਪੂਰਵਕ ਧਰਨੇ ਨੂੰ ਜਬਰੀ ਚੁੱਕਣ ਲਈ ਪੁਲਿਸ ਵੱਲੋਂ ਆਪਣੇ ਹੱਕ ਮੰਗਦੇ ਬੇਰੋਜ਼ਗਾਰ ਲਾਈਨਮੈਨਾਂ ਨੂੰ ਸਰਕਾਰ ਦੀ ਸ਼ਹਿ ਪ੍ਰਾਪਤ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਵੱਲੋਂ ਛੱਲੀਆਂ ਵਾਂਗ ਕੁੱਟਣ ਅਤੇ 11 ਸਾਥੀਆਂ ਨੂੰ ਗ੍ਰਿਫਤਾਰ ਕਰਨ ਨੂੰ ਸਰਕਾਰ ਦੀ ਵਧੀਕੀ ਦੱਸਿਆ। ਇਥੇ ਦੱਸਣਯੋਗ ਹੈ ਕਿ ਇਹ ਧਰਨਾ 11 ਮਾਰਚ ਤੋਂ 27 ਮਾਰਚ ਤੱਕ ਚੱਲੇ ਸੰਘਰਸ਼ ਦੌਰਾਨ ਇਨ੍ਹਾਂ ਨਾਲ ਸਹਿਮਤੀਆਂ ਬਣੀਆਂ ਸਨ। ਆਗੂਆਂ ਕਿਹਾ ਜਥੇਬੰਦੀ ਮੰਗ ਕਰਦੀ ਹੈ ਕਿ ਸਮਝੋਤੇ ਤਹਿਤ ਰੋਜ਼ਗਾਰ ਦਿੱਤਾ ਜਾਵੇ। ਪੰਜਾਬ ਪ੍ਰਧਾਨ ਰਾਧੇ ਸਿਆਮ ਅਤੇ ਸੂਬਾ ਜਨਰਲ ਸਕੱਤਰ ਨਰਿੰਦਰ ਬੱਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਕੋਰਟਾਂ ਦੇ ਫੈਸਲਿਆਂ ਨੂੰ ਲਾਗੂ ਕਰਨ ਦੇ ਵਿਰੁੱਧ 14 ਜੂਨ ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਅੱਗੇ ਦਿੱਤੇ ਜਾ ਰਹੇ ਧਰਨੇ ਅਤੇ ਮਾਰਚ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਜਿਸ ਦੀ ਤਿਆਰੀ ਲਈ ਸਮੂਹ ਪੰਜਾਬ ਵਿਚ ਮੰਡਲ ਬੈਠਕਾਂ ਹੋ ਗਈਆਂ ਹਨ। ਆਗੂਆਂ ਕਿਹਾ ਕਿ 16-17 ਜੂਨ ਨੂੰ ਬਿਜਲੀ ਕਾਮਿਆਂ ਦੇ ਸਾਂਝੇ ਧੜ੍ਹੇ ਵੱਲੋਂ ਦੋ ਰੋਜ਼ਾ ਹੜਤਾਲ ਦਿੱਤੀ ਗਈ। ਪਾਵਰ ਅਤੇ ਟਰਾਂਸਕੋ ਯੂਨੀਅਨ ਪੰਜਾਬ ਨਾਲ ਸਬੰਧਤ ਏਟਕ ਉਸ ਦਿਨ ਡਿਪਟੀ ਕਮਿਸ਼ਨਰ ਦੇ ਬਾਹਰ ਧਰਨਾ ਅਤੇ ਗ੍ਰਿਫਤਾਰੀਆਂ ਦੇਣਗੇ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਅਤੇ ਸਰਕਾਰ ਦੀ ਨੀਯਤ ਨੂੰ ਵੇਖਦਿਆਂ ਤਿੱਖੇ ਸੰਘਰਸ਼ ਦਿੱਤੇ ਜਾ ਰਹੇ ਹਨ। ਜੇਕਰ ਬਿਲਜੀ ਮੂਲਾਜ਼ਮਾਂ ਦੇ ਸਾਂਝੇ ਧੜ੍ਹੇ ਨਾਲ ਸਹਿਮਤੀ ਨਾ ਬਣੀ ਤਾਂ ਇਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।