ਜੋਸ਼ੀ, ਅਰੋੜਾ, ਰਈਆ/ਬਾਬਾ ਬਕਾਲਾ ਸਾਹਿਬ : ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੈਂਬਰ ਅਤੇ ਨਾਮਵਰ ਪੰਜਾਬੀ ਗਾਇਕ ਅੰਗਰੇਜ ਸਿੰਘ ਨੰਗਲੀ ਦੇ ਨਵੇਂ ਗੀਤ 'ਕਲਯੁੱਗ' ਦਾ ਪੋਸਟਰ ਅੱਜ ਕੈਨੇਡਾ ਵਿਖੇ ਉੱਘੀਆਂ ਸ਼ਖਸੀਅਤਾਂ ਵੱਲੋਂ ਜਾਰੀ ਕੀਤਾ ਗਿਆ। ਇਸ ਗੀਤ ਨੂੰ ਜੋਨਟੀ ਸਿੱਧੂ ਮਹਿਰਾਜ ਨੇ ਲਿਖਿਆ ਹੈ। ਥੀ ਐਮਨਜੇ ਵੱਲੋਂ ਸੰਗੀਤ ਬੰਦ ਕੀਤੇ ਇਸ ਗੀਤ ਦਾ ਵੀਡੀਓ ਨੀਬੋ ਵੀ ਐਫ ਐਕਸ ਨੇ ਬਣਾਇਆ ਹੈ। ਜੋਨਟੀ ਨੇ ਇਸ ਮੌਕੇ ਦੱਸਿਆ ਕਿ ਇਸ ਗੀਤ 'ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜੋ ਕੀ ਹਰ ਪੰਜਾਬੀ ਨੌਜਵਾਨ ਦੀ ਜ਼ਿੰਦਗੀ ਦੇ ਬਹੁਤ ਨੇੜੇ ਹੈ। ਇਸ ਗੀਤ ਦੇ ਪੋਸਟਰ ਨੂੰ ਰਲੀਜ ਕਰਨ ਮੌਕੇ ਕਨੇਡਾ ਦੇ ਸਾਬਕਾ ਮੈਬਰ ਪਾਰਲੀਮੈਂਟ ਜਸਬੀਰ ਸਿੱਧੂ ਤੋਂ ਇਲਾਵਾ ਸੰਨੀ ਖੰਗੂੜਾ, ਦਰਸ਼ਨ ਸਿੱਧੂ, ਗੁਰਮੀਤ ਸੇਖੋ, ਜੋਨਟੀ ਸਿੱਧੂ, ਜੱਗਾ ਸੇਖੋ, ਪਾਲੀ ਸੰਧੂ ਆਦਿਕ ਪਤਵੰਤੇ ਸੱਜਣ ਹਾਜ਼ਰ ਸਨ। ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੈਲੰਦਿਰਜੀਤ ਸਿੰਘ ਰਾਜਨ, ਸਰਪ੍ਰਸਤ ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀਨੀਅਰ ਮੀਤ ਪ੍ਰਧਾਨ ਡਾ. ਪਰਮਜੀਤ ਸਿੰਘ ਬਾਠ, ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ ਅਤੇ ਖਜ਼ਾਨਚੀ ਮਾਸਟਰ ਮਨਜੀਤ ਸਿੰਘ ਵੱਸੀ ਨੇ ਅੰਗਰੇਜ ਸਿੰਘ ਨੰਗਲੀ ਨੰੁ ਇਸ ਪ੍ਰਰਾਪਤੀ 'ਤੇ ਵਧਾਈ ਦਿੱਤੀ ਹੈ।