ਰਨੇਸ਼ ਰਾਮਪੁਰਾ, ਅੰਮਿ੍ਤਸਰ : ਜਲ ਸਪਲਾਈ ਅਤੇ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮੈਹਣੀਆਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਪੈਦਲ ਰੋਸ਼ ਮਾਰਚ ਕੱਿਢਆ ਗਿਆ ਜਿਸ ਵਿਚ ਪੰਜਾਬ ਪੱਧਰ ਦੇ ਯੂਨੀਅਨ ਆਗੂਆਂ ਤੇ ਵਰਕਰਾਂ ਨੇ ਭਾਗ ਲੈ ਕੇ ਸਰਕਾਰ ਵਿਰੁੱਧ ਨਾਅਰੇਬਾਜੀ ਬੁਲੰਦ ਕੀਤੀ। ਇਹ ਪੈਦਲ ਰੋਸ਼ ਮਾਰਚ ਤੇ ਝੰਡਾ ਮਾਰਚ ਲਾਂਡਰੀ ਪਲਾਂਟ ਤੋਂ ਸੁਰੂ ਹੋ ਕੇ ਸਹਿਰ ਦੇ ਵੱਖ-ਵੱਖ ਬਜਾਰਾਂ 'ਚੋਂ ਹੁੰਦਾ ਹੋਇਆ ਹਾਲ ਗੇਟ, ਟਾਊਨ ਹਾਲ, ਬੱਸ ਸਟੈਂਡ ਤੋਂ ਹੁੰਦਾ ਹੋਇਆ ਭੰਡਾਰੀ ਪੁਲ 'ਤੇ ਆ ਕੇ ਰੋਸ ਧਰਨੇ ਵਿਚ ਤਬਦੀਲ ਹੋ ਗਿਆ। ਮੁਲਾਜਮਾਂ ਦੇ ਹਜਾਰਾਂ ਦੇ ਇਕੱਠ ਨੂੰ ਭੰਡਾਰੀ ਪੁਲ 'ਤੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮੈਹਣੀਆ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜਮਾਂ ਦੀਆਂ ਭਖਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਜਥੇਬੰਦੀ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦਾ ਭੰਡੀ ਪ੍ਰਚਾਰ ਕਰੇਗੀ। ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾ ਰਹੀ ਹੈ ਉਸ ਵਿਚ ਮੁਲਾਜਮਾਂ ਨਾਲ ਸਰਾਸਰ ਵਿਤਕਰਾ ਕੀਤਾ ਜਾ ਰਿਹਾ ਹੈ। 1968 ਤੋਂ 2006 ਤੱਕ ਜਿਹੜੀਆਂ ਕੈਟਾਗਿਰੀਆਂ ਉਨਾਂ੍ਹ ਦੇ ਬਰਾਬਰ ਪੇ-ਸਕੇਲ ਲੈ ਰਹੀਆਂ ਸਨ ਉਨਾਂ੍ਹ ਨੂੰ ਵਧਾ ਕੇ ਸਕੇਲ ਦਿੱਤਾ ਜਾ ਰਿਹਾ ਹੈ ਅਤੇ ਉਨਾਂ੍ਹ ਦੀਆਂ ਕੈਟਾਗਿਰੀਆਂ ਨੂੰ ਕੋਈ ਵਾਧਾ ਨਹੀ ਦਿੱਤਾ ਜਾ ਰਿਹਾ। ਸਿਰਫ ਕੁਝ ਕੈਟਾਗਿਰੀਆਂ ਦੇ ਸਕੇਲ ਨੂੰ 1900 ਤੋਂ 2400 ਕੀਤਾ ਗਿਆ ਹੈ ਅਤੇ ਇਸੇ ਤਰਾਂ੍ਹ ਕਈ ਹੋਰ ਕੈਟਾਗਿਰੀਆਂ ਨੂੰ ਬਹੁਤ ਘੱਟ ਸਕੇਲ ਦਿੱਤੇ ਗਏ ਹਨ ਜਦ ਕਿ ਉਨਾਂ੍ਹ ਦੇ ਬਰਾਬਰ ਸਕੇਲ ਵਾਲਿਆਂ ਨੂੰ ਬਹੁਤ ਜਿਆਦਾ ਉੱਪਰ ਚੁੱਕ ਦਿੱਤਾ ਗਿਆ ਹੈ ਜੋ ਕਿ ਸਰਾਸਰ ਵਿਤਕਰਾ ਨਜਰ ਆ ਰਿਹਾ ਹੈ। ਪ੍ਰਧਾਨ ਮੈਹਣੀਆ ਨੇ ਕਿਹਾ ਕਿ ਉਨਾਂ੍ਹ ਦੀ ਜਥੇਬੰਦੀ ਦੀ ਮੁੱਖ ਮੰਗ ਹੈ ਕਿ ਉਨਾਂ੍ਹ ਨੂੰ 1-12-2011 ਦੇ ਸਕੇਲਾਂ ਦੇ ਬਰਾਬਰ ਕਰਕੇ ਫਿਰ ਅਗਲਾ ਸਕੇਲ ਦਿੱਤਾ ਜਾਵੇ। ਮਹਿਕਮੇ ਵਿਚ ਕੰਮ ਕਰਦੇ ਫੀਲਡ ਕਰਮਚਾਰੀਆਂ ਨੂੰ ਤਰੱਕੀਆਂ ਦਿੱਤੀਆਂ ਜਾਣ ਅਤੇ ਮਹਿਕਮੇ ਵਿਚ ਕੰਮ ਕਰਦੇ ਠੇਕਾ ਕਰਮਚਾਰੀਆਂ ਅਤੇ ਮਸਟਰੋਲ ਕਰਮਚਾਰੀਆਂ ਨੂੰ ਬਿਨਾਂ ਸਰਤ ਪੱਕਾ ਕੀਤਾ ਜਾਵੇ।2011 ਵਿਚ ਪਾਰਸਲੀ ਰਿਵਾਇਜਡ ਕਰਮਚਾਰੀਆਂ ਨੂੰ ਅਨਾਮਲੀ ਦੂਰ ਕਰਕੇ 6 ਵਾਂ ਪੇ-ਕਮਿਸ਼ਨ ਲਾਗੂ ਕੀਤਾ ਜਾਵੇ। ਜਿਹੜੇ ਕਰਮਚਾਰੀ ਦਿਹਾੜੀਦਾਰ ਸੇਵਾ ਕਰਕੇ ਰੈਗੂਲਰ ਹੋਏ ਹਨ ਉਨਾਂ੍ਹ ਨੂੰ ਪਿਛਲੀ ਸੇਵਾ ਦੇ ਸਾਰੇ ਲਾਭ ਦਿੱਤੇ ਜਾਣ।ਉਨਾਂ੍ਹ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਵਾਅਦੇ ਵੀ ਝੂਠ ਦਾ ਪੁਲੰਦਾ ਸਾਬਤ ਹੋ ਰਹੇ ਹਨ ਅਤੇ ਮੁਲਾਜਮਾਂ ਦੀਆਂ ਹੱਕੀ ਮੰਗਾਂ ਦਾ ਕੋਈ ਹੱਲ ਨਹੀ ਕੱਿਢਆ ਜਾ ਰਿਹਾ। ਪ੍ਰਧਾਨ ਮੈਹਣੀਆਂ ਮੁਤਾਬਿਕ ਜੇਕਰ 23 ਅਕਤੂਬਰ ਤੱਕ ਉਨਾਂ੍ਹ ਨੂੰ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ ਤਾਂ 23 ਅਕਤੂਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਿਘਰਾਓ ਕੀਤਾ ਜਾਵੇਗਾ।ਇਸ ਝੰਡਾ ਮਾਰਚ ਵਿਚ ਮੁਕੇਸ਼ ਕੰਡਾ, ਹਰਜੀਤ ਮੋਗਾ, ਸ਼ਿਵ ਮੰਨਣ, ਸੁਖਜੀਤ ਕੁਮਾਰ, ਬਿੱਟੂ ਮਲੋਟ, ਸੰਜੀਵ ਕੌਂਡਲ, ਸਵਰਨ ਸਿੰਘ, ਧਰਮਪਾਲ ਲੋਟ, ਗੁਰਮੇਲ ਫਿਰੋਜਪੁਰ, ਸ਼ਿੰਗਾਰਾ ਸਿੰਘ ਧਰਮਕੋਟ, ਨਰਿੰਦਰ ਜਲੰਧਰ, ਹਰਦੀਪ ਬਾਵਾ ਸ਼ਸਪਾਲ ਲੱਲਾ, ਗੁਰਦੇਵ ਝਲਕ, ਅਸ਼ਵਨੀ ਚੇਅਰਮੈਨ, ਸਰਬਜੀਤ ਸਿੰਘ ਚਾਵਲਾ ਅਸ਼ਵਨੀ ਸ਼ਰਮਾ, ਗੁਰਮੀਤ ਭਕਨਾ, ਚਰਨਜੀਤ ਸ਼ਾਹ ਰਈਆ ਅਤੇ ਸੁਖਬੀਰ ਜੰਮੂ ਤੋਂ ਇਲਾਵਾ ਹੋਰ ਵੀ ਪੰਜਾਬ ਭਰ ਤੋਂ ਆਗੂ ਅਤੇ ਵਰਕਰ ਮੌਜੂਦ ਸਨ।