ਜਸਪਾਲ ਸਿੰਘ ਗਿੱਲ , ਮਜੀਠਾ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਾਗ ਕਲਾਂ ਵਿਖੇ ਸਕੂਲ ਪਿੰ੍ਸੀਪਲ ਅਨੂੰ ਬੇਦੀ ਦੀ ਅਗਵਾਈ ਵਿਚ ਸਮਾਗਮ ਕਰਵਾਇਆ ਗਿਆ। ਜਿਸ ਵਿਚ ਜਿਲ੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਕਵਾਲਿਟੀ ਫਾਰਮਾਸਿਊਟੀਕਲ ਦੇ ਮੈਨੇਜਿੰਗ ਡਾਈਰੈਕਟਰ ਅਜੇ ਅਰੋੜਾ ਨੇ ਿਵਿਦਆਰਥੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਅਤੇ ਅੱਗੇ ਵਧਣ ਲਈ ਪੇ੍ਰਿਤ ਕੀਤਾ ਅਤੇ ਕਿਹਾ ਕਿ ਅਸੀ ਸਕੂਲ ਦੀ ਸੇਵਾ ਲਈ ਹਰ ਵੇਲੇ ਤੱਤਪਰ ਹਾਂ ਅਤੇ ਸਕੂਲ ਦੀ ਬਿਹਤਰੀ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਨਾਗ ਕਲਾਂ ਸਕੂਲ ਦੇ ਪਿੰ੍ਸੀਪਲ ਅਨੂੰ ਬੇਦੀ ਨੇ ਆਏ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦਿਆ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੁਆਲਟੀ ਫਾਰਮਾਸਿਸਟ ਦੇ ਐੱਮਡੀ ਅਜੇ ਅਰੋੜਾ ਵੱਲੋਂ ਸਕੂਲ ਵਿਚ ਕਈ ਤਰਾਂ੍ਹ ਦੇ ਵਿਕਾਸ ਕਾਰਜ ਕਰਵਾਏ ਹਨ, ਜਿਸ ਲਈ ਉਨਾਂ੍ਹ ਦਾ ਧੰਨਵਾਦ ਕੀਤਾ ਤੇ ਅੱਗੇ ਤੋਂ ਵੀ ਵਿਕਾਸ ਕਾਰਜਾਂ ਲਈ ਆਪਣਾ ਯੋਗਦਾਨ ਦੇਣ ਦੀ ਅਪੀਲ ਕੀਤੀ। ਉਨਾਂ੍ਹ ਬੀਤੇ ਸਮੇਂ ਦੌਰਾਨ ਹੋਏ ਵਿਕਾਸ ਕਾਰਜਾਂ ਅਤੇ ਵਿੱਦਿਅਕ ਤੇ ਖੇਡ ਪ੍ਰਰਾਪਤੀਆਂ ਦਾ ਵਰਨਣ ਕੀਤਾ ਅਤੇ ਬੱਚਿਆਂ ਦੇ ਵਧੀਆ ਭਵਿੱਖ ਲਈ ਕਾਮਨਾ ਕੀਤੀ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਨਾਲ ਐੱਮਡੀ ਅਜੇ ਅਰੋੜਾ, ਪਿੰ੍ਸੀਪਲ ਅਨੂੰ ਬੇਦੀ, ਪਿੰ੍ਸੀਪਲ ਕਵਲਜੀਤ ਸਿੰਘ, ਦਵਿੰਦਰ ਸਿੰਘ ਮੀਡੀਆ ਕੋਆਰਡੀਨਟਰ, ਐੱਮਡੀਓ ਯੋਗੇਸ਼, ਬਲਜਿੰਦਰ ਸਿੰਘ, ਸੁਖਵੰਤ ਸਿੰਘ ਨਾਗ ਕਲਾਂ, ਰਾਜ ਸਿੰਘ, ਕਰਨਬੀਰ ਸਿੰਘ, ਮਾਸਟਰ ਰਾਮ ਸਿੰਘ ਧਾਰੀਵਾਲ, ਪਵਨ ਕੁਮਾਰ, ਰਾਮਬੀਰ ਸਿੰਘ, ਗੁਰਪ੍ਰਰੀਤ ਕੌਰ, ਰਜਵੰਤ ਕੌਰ, ਸਰਿਤਾ ਸ਼ਰਮਾ, ਸੰਦੀਪ ਕੌਰ, ਹਰਪ੍ਰਰੀਤ ਕੌਰ, ਜਸਪ੍ਰਰੀਤ ਕੌਰ, ਕੁਲਵੰਤ ਕੌਰ, ਅਨੁਭਾ ਗੁਪਤਾ, ਸੁਖਦੇਵ ਸਿੰਘ ਆਦਿ ਅਧਿਆਪਕ ਹਾਜ਼ਰ ਸਨ।