ਰਮੇਸ਼ ਰਾਮਪੁਰਾ, ਅੱਮਿ੍ਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਜੀਸੀ-ਮਨੱੁਖੀ ਸਰੋਤ ਵਿਕਾਸ ਕੇਂਦਰ ਵੱਲੋਂ ਦੋ ਹਫਤਿਆਂ ਦੇ ਹਿਊਮੈਨੇਟੀਜ਼ ਰਿਫਰੈਸ਼ਰ ਕੋਰਸ ਦਾ ਆਰੰਭ ਆਨਲਾਈਨ ਹੋਇਆ। ਮੁੱਖ ਮਹਿਮਾਨ ਵਜੋਂ ਹਾਜ਼ਰ ਡੀਨ ਅਕਾਦਮਿਕ ਮਾਮਲੇ, ਪੋ੍. ਹਰਦੀਪ ਸਿੰਘ ਨੇ ਇਸ ਮੌਕੇ ਆਪਣੇ ਸੰਬੋਧਨ 'ਚ ਕਿਹਾ ਕਿ ਸਮਾਜ 'ਚ ਵੱਖ-ਵੱਖ ਵਿਭਿੰਨਤਾਵਾਂ ਦਾ ਸੰਤੁਲਨ ਬਣਾਉਣ ਲਈ ਅਕਾਦਮਿਕ ਮਾਹਰਾਂ ਦੀ ਖਾਸ ਭੂਮਿਕਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਇਕ ਚੰਗੇ ਸਮਾਜ ਦੀ ਨੀਂਹ ਨੂੰ ਮਜ਼ਬੂਤ ਕਰਦੀ ਹੈ ਅਤੇ ਇਸ ਲਈ ਸਾਨੂੰ ਅਕਾਦਮਿਕਤਾ ਉਪਰ ਬਹੁਤ ਧਿਆਨ ਨਾਲ ਅਤੇ ਸੁਚੱਜਤਾ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕੇਂਦਰ ਦੇ ਡਾਇਰੈਕਟਰ ਪੋ੍. ਸੁਧਾ ਜਤਿੰਦਰ ਨੇ ਮੱੁਖ ਮਹਿਮਾਨ ਅਤੇ ਸਰੋਤਿਆਂ ਦਾ ਸਵਾਗਤ ਕਰਦਿਆਂ ਕੇਂਦਰ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ। ਡਿਪਟੀ ਡਾਇਰੈਕਟਰ ਡਾ. ਰਾਜਵੀਰ ਕੌਰ ਨੇ ਰਿਫਰੈਸ਼ਰ ਕੋਰਸ ਦੀ ਸਕੀਮ ਅਤੇ ਫਰੇਮਵਰਕ ਬਾਰੇ ਦੱਸਿਆ। ਕੋਰਸ ਕੋਆਰਡੀਨੇਟਰ ਪੋ੍. ਰਾਜੇਸ਼ ਕੁਮਾਰ, ਮੁਖੀ ਸੋਸ਼ਲ ਸਾਇੰਸ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।