ਸਟਾਫ ਰਿਪੋਰਟਰ, ਅੰਮਿ੍ਤਸਰ : ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵਿਧਾਨ ਸਭਾ ਚੋਣ ਹਲਕਾ 015-ਅੰਮਿ੍ਤਸਰ ਉੱਤਰੀ ਦੇ ਚੋਣਕਾਰ ਰਜਿਸਟੇ੍ਸ਼ਨ ਅਫਸਰ-ਕਮ-ਸਹਾਇਕ ਕਮਿਸ਼ਨਰ ਸਟੇਟ ਟੈਕਸ, ਅੰਮਿ੍ਤਸਰ-2 ਰਾਜਨ ਮਹਿਰਾ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਵਿਧਾਨ ਸਭਾ ਚੋਣ ਹਲਕਾ 015-ਅੰਮਿ੍ਤਸਰ ਉੱਤਰੀ ਚੋਣ ਹਲਕੇ ਵਿਖੇ ਸਥਿਤ ਸਰੂਪ ਰਾਣੀ ਸਰਕਾਰੀ ਕਾਲਜ ਫਾਰ ਵੂਮਨ, ਅੰਮਿ੍ਤਸਰ, ਵਿਖੇ ਵੋਟਰਾਂ ਲਈ ਵੋਟਰ ਜਾਗਰੂਕਤਾ ਕੈਂਪ ਲਗਾਇਆ। ਜਿਸ ਵਿਚ ਨਵਯੁਵਕ ਵੋਟਰਾਂ ਦੀ ਵੋਟ ਬਣਨ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਹ ਫਾਰਮ ਵਿਦਿਆਰਥੀਆਂ ਵੱਲੋਂ ਨੈਸ਼ਨਲ ਵੋਟਰ ਸਰਵਿਸ ਪੋਰਟਲ ਜਾਂ ਵੋਟਰ ਹੈਲਪਲਾਈਨ ਐਪ 'ਤੇ ਭਰਿਆ ਜਾ ਸਕਦਾ ਹੈ। ਇਸ ਸਮੇਂ ਕਾਲਜ ਦੇ ਨੋਡਲ ਅਫਸਰ ਪੋ੍ਫੈਸਰ ਕਿਰਨਜੀਤ ਕੌਰ ਅਤੇ ਸੈਕਟਰ ਅਫਸ਼ਰ ਦਵਿੰਦਰ ਸੈਨੀ ਏਰੀਏ ਵਿਚ ਪੈਂਦੇ ਬੀਐੱਲਓਜ ਨਾਲ ਹਾਜਰ ਰਹੇ। ਇਸ ਸਬੰਧ ਵਿਚ ਚੋਣ ਕਾਨੂੰਗੋ ਵਰਿੰਦਰ ਕੁਮਾਰ ਸ਼ਰਮਾ ਵੱਲੋ ਵੱਖ-ਵੱਖ ਫਾਰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਵੇਂ ਵੋਟਰ ਆਪਣਾ 5-5 ਪਿਚ ਵੀ ਡਾਊਨਲੋਡ ਕਰ ਸਕਦੇ ਹਨ ਅਤੇ ਨੈਸ਼ਨਲ ਵੋਟਰ ਸਰਵਿਸ ਪੋਰਟਲ ਜਾਂ ਵੋਟਰ ਹੈਲਪਲਾਈਨ ਐਪ ਘਰੇ ਬੈਠੇ ਹੀ ਆਪਣਾ ਵੋਟਰ ਕਾਰਡ ਅਪਲਾਈ ਕੀਤਾ ਜਾ ਸਕਦਾ ਹੈ।