ਗੁਰਮੀਤ ਸੰਧੂ, ਅੰਮਿ੍ਤਸਰ : ਸਰਹੱਦੀ ਇਲਾਕਾ ਵਾਸੀਆਂ ਨੂੰ ਸੱਸਤੀਆਂ ਤੇ ਮਿਆਰੀ ਸਿਹਤ ਸੇਵਾਵਾਂ ਵਿਚ ਆਪਣਾ ਨਾਂ ਦਰਜ ਕਰਵਾ ਚੁੱਕੇ ਅਰੋੜਾ ਮਲਟੀ-ਸਪੈਸ਼ਲਟੀ ਹਸਪਤਾਲ ਜੀਟੀ ਰੋਡ ਛੇਹਰਟਾ ਦੇ ਐੱਮਡੀ ਤੇ ਡਾਇਬੀਟੀਜ਼ ਮਾਹਿਰ ਡਾ. ਰਾਕੇਸ਼ ਅਰੋੜਾ ਨੇ ਕਿਹਾ ਮੌਸਮ ਦੇ ਬਦਲਦੇ ਮਿਜ਼ਾਜਾਂ ਕਾਰਨ ਜਿੱਥੇ ਸਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਹੋਵੇਗਾ। ਉੱਥੇ ਵਿਸ਼ੇਸ਼ ਕਰ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਵੱਲ ਖਾਸ ਤਵੱਜੋ ਦੇਣੀ ਹੋਵੇਗੀ। ਉਨਾਂ੍ਹ ਕਿਹਾ ਕਿ ਇਸ ਤੋਂ ਪਹਿਲਾਂ ਕੋਵਿਡ-19 ਕੋਰੋਨਾ ਮਹਾਮਾਰੀ ਉਸ ਤੋਂ ਬਾਅਦ ਹੁਣ ਡੇਂਗੂ ਵਰਗੀ ਖਤਰਨਾਕ ਬਿਮਾਰੀ ਨੇ ਆਣ ਘੇਰਾ ਪਾਇਆ ਹੈ। ਜਦੋਂ ਕਿ ਮੌਸਮ ਦੇ ਬਦਲਦੇ ਹਾਲਾਤਾਂ ਕਾਰਨ ਆਮ ਬਿਮਾਰੀਆਂ ਹਰੇਕ ਵਰਗ ਨੂੰ ਆਪਣੀ ਲਪੇਟ ਵਿਚ ਲੈਣ ਨੂੰ ਬੈਠੀਆਂ ਹਨ। ਉਨ੍ਹਾਂ ਕਿਹਾ ਕਿ ਅਰੋੜਾ ਮਲਟੀਸਪੈਸ਼ਲਟੀ ਹਸਪਤਾਲ ਜੀਟੀ ਰੋਡ ਛੇਹਰਟਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਮਾਰਕੀਟਿੰਗ ਮੈਨੇਜਰ ਗੁਰਮੀਤ ਸਿੰਘ ਦੀ ਅਗਵਾਈ ਵਿਚ ਜਿੱਥੇ ਦਾਖਲ ਮਰੀਜਾਂ ਦੇ ਰਹਿਣ ਸਹਿਣ ਅਤੇ ਖਾਣ-ਪੀਣ ਦਾ ਧਿਆਨ ਰੱਖਿਆ ਜਾ ਰਿਹਾ ਹੈ। ਉੱਥੇ ਹਰੇਕ ਬਿਮਾਰੀ ਦੇ ਨਾਲ ਸਬੰਧਤ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸ਼ਾਨਦਾਰ ਤੇ ਬੇਮਿਸਾਲ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਐਮਰਜੈਂਸੀ ਸੇਵਾਵਾਂ ਦੇ ਲਈ ਸਿੱਧੇ ਤੌਰ ਤੇ ਉਨਾਂ੍ਹ ਦੇ ਨਾਲ ਜਾਂ ਮਾਰਕੀਟਿੰਗ ਮੈਨੇਜਰ ਗੁਰਮੀਤ ਸਿੰਘ ਦੇ ਨਾਲ ਸੰਪਰਕ ਕੀਤਾ ਸਕਦਾ ਹੈ। ਕਿਸੇ ਵੀ ਮਰੀਜ ਨੂੰ ਜਾਂ ਉਸ ਦੇ ਪਰਿਵਾਰਕ ਮੈਂਬਰ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।