ਮਾਨ ਸਿੰਘ, ਮੀਆਂਵਿੰਡ : ਪਿੰਡ ਗਗੜੇਵਾਲ ਵਿਖੇ ਖੇਤਾਂ ਵਿਚ ਚਾਰਾ ਬੀਜ਼ ਰਹੇ ਪਿਓ ਪੁੱਤਰ ਉੱਪਰ ਰੰਜਿਸ਼ ਦੇ ਚਲਦਿਆਂ ਕਥਿਤ ਤੌਰ 'ਤੇ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਵੈਰੋਂਵਾਲ ਦੀ ਪੁਲਿਸ ਨੇ ਜਖਮੀ ਹੋਏ ਨੌਜਵਾਨ ਦੀ ਸ਼ਿਕਾਇਤ 'ਤੇ ਅੱਧਾ ਦਰਜਨ ਲੋਕਾਂ ਦੇ ਖਿਲਾਫ ਵੱਖ ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਮਾਮਲੇ ਵਿਚ ਕਿਸੇ ਦੀ ਗਿ੍ਫਤਾਰੀ ਨਹੀਂ ਹੋ ਸਕੀ ਹੈ।

ਹਰਜੋਤ ਸਿੰਘ ਵਾਸੀ ਪਿੰਡ ਗਗੜੇਵਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਉਹ ਆਪਣੇ ਖੇਤਾਂ ਵਿਚ ਚਾਰਾ ਬੀਜ ਰਹੇ ਸੀ। ਇਸੇ ਦੌਰਾਨ ਪਵਿੱਤਰਪਾਲ ਸਿੰਘ ਨੋਬੀ, ਗੁਰਕੀਰਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਨਰੋਤਮਪੁਰ, ਦਿਲਪ੍ਰਰੀਤ ਸਿੰਘ ਕਾਲਾ, ਜਗਮੀਤ ਸਿੰਘ ਜਿੰਦਾ ਪੁੱਤਰ ਖੁਸ਼ਪਾਲ ਸਿੰਘ, ਖੁਸ਼ਬੀਰ ਸਿੰਘ ਖਾਲਸਾ ਪੁੱਤਰ ਗੁਰਦਿਆਲ ਸਿੰਘ ਅਤੇ ਗੁਰਦਿਆਲ ਸਿੰਘ ਪੁੱਤਰ ਚੈਂਚਲ ਸਿੰਘ ਵਾਸੀ ਗਗੜੇਵਾਲ ਟਰੈਕਟਰ ਅਤੇ ਗੱਡੀਆਂ ਉੱਪਰ ਸਵਾਰ ਹੋ ਕੇ ਡਾਂਗਾ ਸੋਟਿਆਂ ਨਾਲ ਲੈੱਸ ਹੋ ਕੇ ਆਏ। ਜਿਨ੍ਹਾਂ ਨੇ ਪੈਲੀ ਵਿਚੋਂ ਲੰਘਣ ਦੀ ਰੰਜਿਸ਼ ਦੇ ਚਲਦਿਆਂ ਉਸਦੀ ਅਤੇ ਉਸਦੇ ਪਿਤਾ ਬਲਰਾਜ ਸਿੰਘ ਦੀ ਕੁੱਟਮਾਰ ਕਰਨ ਦੇ ਨਾਲ ਨਾਲ ਕਰਕੇ ਗੰਭੀਰ ਸੱਟਾਂ ਲਗਾ ਦਿੱਤੀਆਂ। ਹਰਜੋਤ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਪ੍ਰਭਜੋਤ ਸਿੰਘ ਅਤੇ ਤਾਏ ਦੇ ਲੜਕੇ ਜੈਕਾਰ ਸਿੰਘ ਨੇ ਉਨ੍ਹਾਂ ਦੋਵਾਂ ਨੂੰ ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਕੇਵਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗਿ੍ਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।