ਹਰਜਿੰਦਰ ਸਿੰਘ ਗੋਲ੍ਹਣ, ਭਿੱਖੀਵਿੰਡ : ਬੇਸ਼ੱਕ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਹਾੜ੍ਹੀ ਦੀ ਫਸਲ ਕਣਕ ਦੀ ਸਮੇਂ ਸਿਰ ਖਰੀਦ ਕਰਕੇ ਕਿਸਾਨਾਂ ਨੂੰ ਫਾਰਗ ਕਰ ਦਿੱਤਾ ਗਿਆ ਹੈ, ਪਰ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਚੁੱਕਾਈ ਕਰਨ ਵਾਲੇ ਟੈਂਡਰਕਾਰ ਵੱਲੋਂ ਲਿਫਟਿੰਗ ਨਾ ਕਰਨ ਤੇ ਲੋਹੇ ਲਾਖੇ ਹੋਏ ਬਲਾਕ ਸੰਮਤੀ ਭਿੱਖੀਵਿੰਡ ਦੇ ਚੇਅਰਮੈਨ ਵਰਿੰਦਰਬੀਰ ਸਿੰਘ ਕਾਜੀਚੱਕ, ਦਾਣਾ ਮੰਡੀ ਭਿੱਖੀਵਿੰਡ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਉਦੋਕੇ, ਪਲਵਿੰਦਰ ਸਿੰਘ ਚੇਲਾ, ਪਰਮਜੀਤ ਸਿੰਘ ਉਦੋਕੇ, ਰਣਜੀਤ ਸਿੰਘ, ਰਾਹੁਲ ਕੁਮਾਰ, ਗੁਰਦੇਵ ਸਿੰਘ, ਬਾਬਾ ਬਲਵਿੰਦਰ ਸਿੰਘ, ਪਵਨਪ੍ਰਰੀਤ ਸਿੰਘ ਨੇ ਕਿਹਾ ਕਣਕ ਦਾ ਸੀਜਨ ਸਿਰਫ 15 ਦਿਨ ਦਾ ਹੁੰਦਾ ਹੈ। ਜਦੋਂਕਿ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਲਿਫਟਿੰਗ ਨਾ ਹੋਣ 'ਤੇ ਕਣਕ ਵਾਲੀਆਂ ਬੋਰੀਆਂ ਖਰਾਬ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਜੇਕਰ ਟੈਂਡਰਕਾਰ ਨੇ ਤੁਰੰਤ ਚੁੱਕਾਈ ਨਾ ਕੀਤੀ ਤਾਂ ਖਰਾਬ ਹੋਣ ਵਾਲੇ ਮਾਲ ਦਾ ਜਿੰਮੇਵਾਰ ਜ਼ਿਲ੍ਹਾ ਪ੍ਰਸਾਸਨ ਤੇ ਟੈਂਡਰਕਾਰ ਹੋਵੇਗਾ। ਇਸ ਮਸਲੇ ਸਬੰਧੀ ਜਦੋਂ ਐੱਸਡੀਐੱਮ ਰਾਜੇਸ਼ ਸਰਮਾ ਨੇ ਕਿਹਾ ਪੱਟੀ ਵਿਖੇ ਸਪੈਸ਼ਲ ਲੱਗੀ ਹੋਣ ਕਾਰਨ ਕੁਝ ਦੇਰ ਹੋਈ ਹੈ, ਜਦੋਂਕਿ ਸਾਰੀਆਂ ਖਰੀਦ ਏਜੰਸੀਆਂ ਨੂੰ ਤੁਰੰਤ ਲਿਫਟਿੰਗ ਕਰਵਾਉਣ ਸਬੰਧੀ ਆਖਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਜੇਕਰ ਲਿਫਟਿੰਗ ਕਰਨ ਵਿਚ ਦੇਰੀ ਹੋਈ ਤਾਂ ਸਖਤ ਕਾਰਵਾਈ ਹੋਵੇਗੀ।